ਪਟਿਆਲਾ, 22 ਜੁਲਾਈ 2025 : ਥਾਣਾ ਲਾਹੌਰੀ ਗੇਟ (Police Station Lahori Gate) ਪਟਿਆਲਾ ਦੀ ਪੁਲਸ ਨੇ ਇਕ ਵਿਅਕਤੀ ਵਿਰੁੱਧ ਆਪਣੇ ਲੋਅਰ ਦੇ ਜੇਬ ਵਿੱਚੋਂ ਕੁੱਝ ਨਸ਼ੀਲੀ ਗੋਲੀ ਨੁਮਾ ਚੀਜ ਆਪਣੇ ਮੁੰਹ ਵਿੱਚ ਪਾ ਲਈ ਜਿਸ ਦੇ ਘੇਰ ਕੇ ਤਲਾਸੀ ਲਈ ਤੇ ਬਾਅਦ ਵਿੱਚ ਪਤਾ ਲੱਗਾ ਕਿ ਦੋਸ਼ੀ ਨਸ਼ਾ ਕਰਨ ਦਾ ਆਦੀ ਹੈ ਤੇ ਐਨ. ਡੀ. ਪੀ. ਐਸ. ਐਕਟ (N. D. P. S. Act) ਤਹਿਤ ਕੇਸ ਦਰਜ ਕੀਤਾ ਹੈ ।
ਕਿਹੜੇ ਵਿਅਕਤੀ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ
ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੁਰਮੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਦੁੜਦ ਥਾਣਾ ਸਦਰ ਪਟਿ. ਹਾਲ ਵਾਸੀ ਕਿਰਾਏਦਾਰ ਮਕਾਨ ਨੰ. 804 ਗਲੀ ਨੰ. 8 ਤਫੱਜਪੁਰਾ ਥਾਣਾ ਅਰਬਨ ਅਸਟੇਟ ਪਟਿਆਲਾ ਸ਼ਾਮਲ ਹੈ ।
ਤਲਾਸ਼ੀ ਲਈ ਗਈ ਤਾਂ ਪਤਾ ਲੱਗਿਆ ਕਿ ਨਸ਼ੇ ਕਰਨ ਦਾ ਆਦੀ ਹੈ
ਪੁਲਸ ਮੁਤਾਬਕ ਐਸ. ਆਈ ਰਘਵੀਰ ਸਿੰਘ (S. I Raghveer Singh) ਜੋ ਪੁਲਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਪੁੱਡਾ ਗਰਾਉ਼ਂਡ ਰਾਜਪੁਰਾ ਕਲੋਨੀ ਮੌਜੂਦ ਸੀ ਤਾਂ ਉਪਰੋਕਤ ਵਿਅਕਤੀ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਆਪਣੇ ਲੋਅਰ ਦੇ ਜੇਬ ਵਿੱਚੋਂ ਕੁੱਝ ਨਸ਼ੀਲੀ ਗੋਲੀ ਨੁਮਾ ਚੀਜ (Pill-like thing) ਆਪਣੇ ਮੁੰਹ ਵਿੱਚ ਪਾ ਲਈ ਜਿਸ ਦੀ ਜਦੋਂ ਘੇਰ ਕੇ ਤਲਾਸ਼ੀ ਲਈ ਗਈ ਤਾਂ ਬਾਅਦ ਵਿੱਚ ਪਤਾ ਲੱਗਾ ਕਿ ਦੋਸ਼ੀ ਨਸ਼ਾ ਕਰਨ ਦਾ ਆਦੀ ਹੈ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਤੇ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ