14 ਵਿਅਕਤੀਆਂ ਤੇ ਕੁੱਟਮਾਰ ਤੇ ਇਕ ਨੂੰ ਮੌਤ ਦੇ ਘਾਟ ਉਤਾਰਨ ਤੇ ਕੇਸ ਦਰਜ

0
76
FIR

ਸ਼ੰਭੂ, 21 ਜੁਲਾਈ 2025 : ਥਾਣਾ ਸ਼ੰਭੂ (Shambhu Police Station) ਪੁਲਸ ਨੇ11 ਵਿਅਕਤੀਆਂ ਸਮੇਤ ਤਿੰਨ ਅਣਪਛਾਤੀਆਂ ਔਰਤਾਂ ਵਿਰੁੱਧ ਵੱਖ-ਵੱਖ ਧਾਰਾਵਾਂ 103 (1), 61 (2) ਬੀ. ਐਨ. ਐਸ. ਤਹਿਤ ਕੁੱਟਮਾਰ ਕਰਨ ਅਤੇ ਇਕ ਨੂੰ ਮੌਤ ਦੇ ਘਾਟ ਉਤਾਰਨ ਤੇ ਕੇਸ ਦਰਜ (Case registered) ਕੀਤਾ ਹੈ ।

ਕਿਹੜੇ ਕਿਹੜੇ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸਰੀਫ ਪੁੱਤਰ ਸ਼ਮਸਦੀਨ, ਫਰਮਾਨੂੰ, ਅੰਮਜੂ, ਸੋ਼ਕੂ ਪੁੱਤਰਾਨ ਸਰੀਫ, ਜਾਤੂ ਪੁੱਤਰ ਆਲਮ ਵਾਸੀਆਨ ਪਿੰਡ ਸੰਜੂਆ ਥਾਣਾ ਰਾਜਬਾਗ ਜਿਲਾ ਕੱਠੂਆ ਜੰਮੂ ਕਸ਼ਮੀਰ, ਬਾਗਾ ਪੁੱਤਰ ਅਲੀ ਵਾਸੀਆਨ ਪਿੰਡ ਹਰੀਆ ਚੱਕ ਥਾਣਾ ਰਾਜਬਾਗ ਜਿਲਾ ਕੱਠੂਆ ਜੰਮੂ ਕਸ਼ਮੀਰ, ਮੱਖਣ ਪੁੱਤਰ ਸ਼ਾਊਆ ਵਾਸੀ ਨੇੜੇ ਪਿੰਡ ਕਦੀਪ ਡੇਰਾ ਅੰਮ੍ਰਿਤਸਰ ਰੋਡ ਬਟਾਲਾ ਅਤੇ 11 ਅਣਪਛਾਤੇ ਵਿਅਕਤੀ ਤੇ ਤਿੰਨ ਅਣਪਛਾਤੀਆਂ ਔਰਤਾਂ (Three unidentified women) ਸ਼ਾਮਲ ਹਨ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਨੇ ਦੱਸਿਆ ਕਿ 19 ਜੁਲਾਈ ਨੂੰ ਉਹ ਆਪਣੇ ਭਰਾ ਹਰੀਮ ਜੋ ਕਿ 45 ਸਾਲਾਂ ਦਾ ਹੈ ਅਤੇ ਭਤੀਜੇ ਮੱਖਣ ਦੀਨ ਨਾਲ ਮੱਝਾਂ ਚਾਰਨ ਲਈ ਨੇੜੇ ਰਿਲਾਇੰਸ ਪੰਪ ਬਾ-ਹੱਦ ਪਿੰਡ ਬਪਰੌਰ ਕੋਲ ਜਾ ਰਿਹਾ ਸੀ ਤਾਂ ਜਦੋਂ ਉਹ ਪਿੱਛੇ ਸੀ ਤਾਂ ਇੰਨੇ ਵਿੱਚਉਪਰੋਕਤ ਵਿਅਕਤੀ ਚਾਰ ਕਾਰਾਂ ਅਤੇ ਇੱਕ ਮੋਟਰਸਾਇਕਲ ਤੇ ਸਵਾਰ ਹੋ ਕੇ ਹਥਿਆਰਾਂ ਸਣੇ ਆਏਅਤੇ ਉਸਦੇ ਭਰਾ ਤੇ ਹਮਲਾ ਕਰ ਦਿੱਤਾ ।

ਸਿ਼ਕਾਇਤਕਰਤਾ ਨੇ ਦੱਸਿਆ ਕਿ ਜਦੋਂ ਹਰੀਮ ਉਪਰੋਕਤ ਵਿਅਕਤੀਆਂ ਕੋਲੋਂ ਆਪਣੇਆਪ ਨੂੰ ਛੁੱਡਵਾ ਕੇ ਭੱਜਣ ਲੱਗਿਆ ਤਾਂ ਉਪਰੋਕਤ ਵਿਅਕਤੀਆਂ ਨੇ ਉਸ ਨੂੰ ਘੇਰ ਕੇ ਕਾਫੀ ਕੁੱਟਮਾਰ (Beating) ਕੀਤੀ ਅਤੇ ਜਦੋਂ ੳਹ ਤੇ ਉਸਦਾ ਭਤੀਜਾ ਛੁਡਾਉਣ ਗਏ ਤਾਂ ਉਪਰੋਕਤ ਵਿਅਕਤੀਆਂ ਉਨ੍ਹਾਂ ਦੇ ਪਿੱਛੇ ਪੈ ਗਏ ਅਤੇ ਜਿਸ ਤੇ ਭੱਜ ਕੇ ਆਪਣੀ ਜਾਨ ਬਚਾਈ ਪਰ ਉਸਦੇ (ਸਿ਼ਕਾਇਤਕਰਤਾ) ਦੇ ਭਰਾ ਦੀ ਮੌਕੇ ਤੇ ਹੀ ਮੌਤ ਹੋ ਗਈ । ਉਕਤ ਘਟਨਾਕ੍ਰਮ ਦਾ ਮੁੱਖ ਕਾਰਨ ਪੁਰਾਣੀ ਤਕਰਾਰਬਾਜੀ ਹੈ ।

Read More : ਕੈਂਟਰ ਲਿਆ ਕੇ ਮਾਰਨ ਤੇ ਇਕ ਦੀ ਮੌਤ ਹੋਣ ਤੇ ਡਰਾਈਵਰ ਵਿਰੁੱਧ ਕੇਸ ਦਰਜ

LEAVE A REPLY

Please enter your comment!
Please enter your name here