ਸਮਾਣਾ/ਪਟਿਆਲਾ, 14 ਜੁਲਾਈ 2025 : ਰੀਜ਼ਨਲ ਟਰਾਂਸਪੋਰਟ ਅਫ਼ਸਰ (Regional Transport Officer) ਬਬਨਦੀਪ ਸਿੰਘ ਵਾਲੀਆ ਨੇ ਦੱਸਿਆ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੇਫ਼ ਸਕੂਲ ਵਾਹਨ ਨੀਤੀ (Safe School Vehicle Policy) ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਸਮਾਣਾ ਦੇ ਸਕੂਲਾਂ ਨੂੰ ਨੋਟਿਸ ਜਾਰੀ ਕਰਕੇ 10 ਦਿਨਾਂ ਦੇ ਅੰਦਰ-ਅੰਦਰ ਨਿਯਮਾਂ ਦਾ ਪਾਲਣ ਕਰਨ ਦੀ ਹਦਾਇਤ ਕੀਤੀ ਗਈ ਹੈ।
10 ਦਿਨਾਂ ‘ਚ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼
ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਨਿਰਦੇਸ਼ਾਂ ਮੁਤਾਬਕ ਸਮਾਣਾ ਦੇ ਐਸ. ਡੀ. ਐਮ. ਰਿਚਾ ਗੋਇਲ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰੂਪਵੰਤ ਕੌਰ ਤੇ ਟਰਾਂਸਪੋਰਟ ਵਿਭਾਗ ਅਤੇ ਟ੍ਰੈਫਿਕ ਪੁਲਿਸ ਦੀ ਟੀਮ ਵੱਲੋਂ ਸਮਾਣਾ ਸਬ ਡਵੀਜਨ ਅੰਦਰ ਪੈਂਦੇ 8 ਪ੍ਰਾਈਵੇਟ ਸਕੂਲਾਂ ਦੇ ਵਾਹਨਾਂ ਦੀ ਚੈਕਿੰਗ ਕੀਤੀ ਗਈ ।
8 ਸਕੂਲਾਂ ‘ਚ ਪੋਕਸੋ ਐਕਟ ਤੇ ਸਕੂਲ ਬੈਗਜ ਦਾ ਵੀ ਕੀਤਾ ਗਿਆ ਨਿਰੀਖਣ : ਐਸ. ਡੀ. ਐਮ. ਰਿਚਾ ਗੋਇਲ
ਇਸ ਦੌਰਾਨ ਸੇਫ ਸਕੂਲ ਵਾਹਨ ਨੀਤੀ ਤਹਿਤ ਸਾਹਮਣੇ ਆਈਆਂ ਖਾਮੀਆਂ ਕਰਕੇ 82 ਤੇ 66 ਚਲਾਨ ਕੱਟੇ (82 and 66 challans issued) ਗਏ ਤੇ 4 ਵਾਹਨ ਬਾਊਂਡ ਕੀਤੇ ਗਏ ਹਨ ਜਦਕਿ 1 ਲੱਖ 75 ਹਜ਼ਾਰ ਰੁਪਏ ਦੇ ਜੁਰਮਾਨੇ ਵੀ ਕੀਤੇ ਗਏ ਹਨ।
82 ਸਕੂਲ ਵਾਹਨਾਂ ਦੀ ਚੈਕਿੰਗ, ਖਾਮੀਆਂ ਸਾਹਮਣੇ ਆਉਣ ‘ਤੇ 66 ਚਲਾਨ
ਐਸ. ਡੀ. ਐਮ. ਰਿਚਾ ਗੋਇਲ ਨੇ ਦੱਸਿਆ ਕਿ ਮਿਤੀ 7, 9 ਅਤੇ 11 ਜੁਲਾਈ ਨੂੰ ਕ੍ਰਮਵਾਰ 2, 4 ਅਤੇ 2 ਸਕੂਲਾਂ ਦੀ ਚੈਕਿੰਗ ਕੀਤੀ ਗਈ। ਇਸ ਤੋਂ ਬਿਨ੍ਹਾਂ ਇਨ੍ਹਾਂ ਸਕੂਲਾਂ ਵਿੱਚ ਪੋਕਸੋ ਐਕਟ ਅਤੇ ਸਕੂਲ ਬੈਗ ਬਾਰੇ ਨੀਤੀ ਤਹਿਤ ਚੈਕਿੰਗ ਕੀਤੀ ਗਈ ਅਤੇ ਲੈਕਚਰ ਵੀ ਕਰਵਾਏ ਗਏ ਹਨ।
4 ਬਾਊਂਡ, 1.75 ਲੱਖ ਰੁਪਏ ਜ਼ੁਰਮਾਨਾ : ਆਰ. ਟੀ. ਓ. ਬਬਨਦੀਪ ਸਿੰਘ ਵਾਲੀਆ
ਉਨ੍ਹਾਂ ਕਿਹਾ ਕਿ ਸਕੂਲਾਂ ਨੂੰ ਵਾਰ-ਵਾਰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ ਕਿ ਸਕੂਲੀ ਬੱਚਿਆਂ ਦੀ ਸੁਰੱਖਿਅਤ ਆਵਾਜਾਈ ਯਕੀਨੀ ਬਣਾਉਣ ਲਈ ਕੋਈ ਕੁਤਾਹੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਗਿਆ ਕਿ ਜੇਕਰ ਸਕੂਲਾਂ ਦੇ ਵਾਹਨਜ ਜਾਂ ਪ੍ਰਾਈਵੇਟ ਵਾਹਨ ਹਰ ਪਖੋਂ ਸਹੀ ਹੋਣਗੇ ਤਾਂ ਹੀ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਂਈ ਜਾ ਸਕਦੀ ਹੈ। ਬੱਚਿਆਂ ਦੀ ਸੁਰੱਖਿਆ ਪ੍ਰਸ਼ਾਸਨ, ਸਕੂਲਾਂ, ਮਾਪਿਆਂ ਆਦਿ ਸਭ ਦੀ ਸਮੂਹਿਕ ਜਿੰਮੇਵਾਰੀ ਹੈ ।
Read More : ਆਰ. ਟੀ. ਓ. ਨੇ ਪੜ੍ਹਾਇਆ ਡਰਾਇਵਰਾਂ ਤੇ ਅਟੈਂਡੈਂਟਸ ਨੂੰ ਸੜਕ ਸੁਰੱਖਿਆ ਦਾ ਪਾਠ