ਹਾਈਕੋਰਟ ਨੇ ਕੀਤੀ ਯੂ. ਟੀ. ਪੁਲਸ ਦੀ ਸਿਟ ਵਿਰੁੱਧ ਕਾਰਵਾਈ

0
24
Colonel Bath

ਚੰਡੀਗੜ੍ਹ, 14 ਜੁਲਾਈ 2025 : ਹਾਈਪ੍ਰੋਫਾਈਲ ਕਰਨਲ ਬਾਠ ਕੁਟਮਾਰ ਮਾਮਲੇ ਵਿਚ ਪੰਜਾਬ ਐਂਡ ਹਰਿਆਣਾ ਹਾਈਕੋਰਟ (Punjab and Haryana High Court) ਨੇ ਯੂਨੀਅਨ ਟੈਰਟਰੀ (ਯੂ. ਟੀ) ਸਿੱਟ ਵਿਰੁੱਧ ਸ਼ਖ਼ਤ ਕਾਰਵਾਈ ਕੀਤੀ ਹੈ। ਕਿਉਂਕਿ ਕਰਨਲ ਬਾਠ ਵਲੋਂ ਉਨ੍ਹਾਂ ਅਤੇ ਉਨ੍ਹਾਂ ਦੇ ਪੁੱਤਰ ਨਾਲ ਪੰਜਾਬ ਪੁਲਸ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਵਲੋ਼ ਕੀਤੀ ਗਈ ਕੁੱਟਮਾਰ ਦੇ ਮਾਮਲੇ ਵਿਚ ਸਿਟ ਵਲੋਂ ਮੁਲਜਮਾਂ ਨੂੰ ਨਾ ਤਾਂ ਗ੍ਰਿਫ਼ਤਾਰ ਕਰਨ ਦਾ ਕੋਈ ਯਤਨ ਕੀਤਾ ਜਾ ਰਿਹਾ ਹੈ ਤੇ ਨਾ ਹੀ ਪੁਲਸ ਅਧਿਕਾਰੀਆਂ ਵਿਰੁੱਧ ਇਕ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ । ਦੱਸਣਯੋਗ ਹੈ ਕਿ ਮੁਲਜਮਾਂ ਦੀ ਅਗੇਤੀ ਜਮਾਤ ਪਟੀਸ਼ਨ ਵੀ 23 ਮਈ ਨੂੰ ਪਹਿਲਾਂ ਹੀ ਰੱਦ ਕਰ ਦਿੱਤੀ ਗਈ ਹੈ ।

ਪਟੀਸ਼ਨਕਰਤਾ ਕਰਨਲ ਬਾਠ ਨੇ ਜਸਟਿਸ ਅੱਗੇ ਦਿੱਤੀਆਂ ਦਲੀਲਾਂ

ਭਾਰਤੀ ਫੌਜ ਦੇ ਕਰਨਲ ਪੁਸ਼ਪਿੰਦਰ ਸਿੰਘ ਬਾਠ (Colonel Pushpinder Singh Bath) ਨੇ ਜੋ ਇਕ ਪਟੀਸ਼ਨ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਦਾਖਲ ਕੀਤੀ ਹੈ ਦੀ ਸੁਣਵਾਈ ਦੌਰਾਨ ਕਰਨਨ ਬਾਠ ਦ ਵਕੀਲ ਨੇ ਜਸਟਿਸ ਰਾਜੇਸ਼ ਭਾਰਦਵਾਜ ਦੀ ਸਿੰਗਲ ਬੈਂਚ ਸਾਹਮਣੇ ਦਲੀਲ ਦਿਤੀ ਕਿ ਪੁਲਸ ਅਧਿਕਾਰੀਆਂ ਵਿਰੁਧ ਦੋਸ਼ ਗੰਭੀਰ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਯੂ. ਟੀ. ਪੁਲਸ (U. T. Police) ਦੋਸ਼ੀ ਅਧਿਕਾਰੀਆਂ ਨੂੰ ਬਚਾ ਰਹੀ ਹੈ ਅਤੇ ਕੁੱਝ ਸੀਨੀਅਰ ਅਧਿਕਾਰੀ ਵੀ ਇਸ ਮਾਮਲੇ ਵਿਚ ਸ਼ਾਮਲ ਹੋ ਸਕਦੇ ਹਨ ।

ਅਦਾਲਤ ਨੇ ਅਗਲੀ ਸੁਣਵਾਈ ਕੀਤੀ 16 ਜੁਲਾਈ ਨੂੰ ਤੈਅ

ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਅੱਜ ਹੋਈ ਸੁਣਵਾਈ ਦੌਰਾਨ ਸਮੁੱਚੇ ਪਹਿਲੂਆਂ ਨੂੰ ਸੁਣਦਿਆਂ ਹੋਇਆਂ ਮਾਨਯੋਗ ਕੋਰਟ ਨੇ ਇਸ ਸਬੰਧੀ ਅਗਲੀ ਸੁਣਵਾਈ 16 ਜੁਲਾਈ ਤੇ ਪਾ ਦਿੱਤੀ ਹੈ । ਇਥੇ ਹੀ ਬਸ ਨਹੀਂ ਮਾਨਯੋਗ ਜਸਟਿਸ ਵਲੋਂ 16 ਨੂੰ ਐਸ. ਆਈ. ਟੀ. ਮੁਖੀ ਨੂੰ ਪੂਰੀ ਪੁਲਸ ਫਾਈਲ ਦੇ ਨਾਲ ਅਦਾਲਤ ਵਿਚ ਨਿੱਜੀ ਤੌਰ ਤੇ ਪੇਸ਼ ਹੋਣ ਲਈ ਆਖਿਆ ਗਿਆ ਹੈ। ਇਕ ਖਾਸ ਗੱਲ ਦੇਖਣਯੋਗ ਹੈ ਕਿ ਯੂ. ਟੀ. ਪੁਲਸ ਵਲੋਂ ਮਾਨਯੋਗ ਕੋਰਟ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਜਾਂਚ ਕਿਸੇ ਹੋਰ ਏਜੰਸੀ ਨੂੰ ਦੇਣੀ ਹੋਵੇ ਤਾਂ ਉਸਨੂੰ ਕੋਈ ਇਤਰਾਜ ਵੀ ਨਹੀਂ ਹੈ ।

Read More : ਕਰਨਲ ਬਾਠ ਦੀ ਪਤਨੀ ਨੇ ਪੰਜਾਬ ਦੇ ਰਾਜਪਾਲ ਨਾਲ ਕੀਤੀ ਮੁਲਾਕਾਤ, ਰੱਖੀ ਆਹ ਮੰਗ

LEAVE A REPLY

Please enter your comment!
Please enter your name here