ਪਟਿਆਲਾ, 14 ਜੁਲਾਈ 2025 : ਪਟਿਆਲਾ ਦੇ ਰੀਜ਼ਨਲ ਟਰਾਂਸਪੋਰਟ ਅਫ਼ਸਰ (Regional Transport Officer) ਪਟਿਆਲਾ ਬਬਨਦੀਪ ਸਿੰਘ ਵਾਲੀਆ ਨੇ ਅੱਜ ਪਟਿਆਲਾ ਆਵਰ ਪ੍ਰਾਈਡ ਅਤੇ ਮੁਸਕਾਨ ਫਾਊਂਡੇਸ਼ਨ ਜੈਪੁਰ (Our Pride and Smile Foundation Jaipur) ਦੇ ਸਹਿਯੋਗ ਨਾਲ ਸਕੂਲੀ ਬੱਚਿਆਂ ਦੀ ਹਰ ਪੱਖੋਂ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਸੇਫ ਸਕੂਲ ਵਾਹਨ ਨੀਤੀ ਤਹਿਤ ਜ਼ਿਲ੍ਹੇ ਦੇ ਨਿਜੀ ਸਕੂਲਾਂ ਦੀਆਂ ਬੱਸਾਂ ਦੇ ਕਰੀਬ 130 ਡਰਾਇਵਰਾਂ ਤੇ ਅਟੈਂਡੈਂਟਸ ਨੂੰ ਸਕੂਲੀ ਬੱਚਿਆਂ ਦੀ ਸੁਰੱਖਿਆ ਦਾ ਪਾਠ ਪੜ੍ਹਾਇਆ।
ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਸਿਖਾਏ ਗਏ ਮੁਢਲੀ ਸਹਾਇਤਾਂ ਦੇ ਢੰਗ
ਡੀ. ਏ. ਵੀ. ਗਲੋਬਲ ਸਕੂਲ ਵਿਖੇ ਟਰਾਂਸਪੋਰਟ ਵਿਭਾਗ ਅਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਕਰਵਾਈ ਇਸ ਟ੍ਰੇਨਿੰਗ ਵਰਕਸ਼ਾਪ ਦੌਰਾਨ ਡਰਾਇਵਰਾਂ ਤੇ ਬੱਸਾਂ ਦੇ ਅਟੈਂਡੈਂਟਸ ਨੂੰ ਸੜਕ ਸੁਰੱਖਿਆ ਦੇ ਨਿਯਮਾਂ ਸਮੇਤ ਕਿਸੇ ਵੀ ਹਾਦਸੇ ਸਮੇਂ ਜਾਨ ਬਚਾਉਣ ਦੀਆਂ ਤਕਨੀਕਾਂ ਅਤੇ ਮੁਢਲੀ ਸਹਾਇਤਾਂ ਦੇ ਢੰਗ ਸਿਖਾਏ ਗਏ ।
ਮੁਹਿੰਮ ਜ਼ਿਲ੍ਹੇ ਦੇ ਸਾਰੇ ਸ਼ਹਿਰਾਂ ਤੇ ਕਸਬਿਆਂ ‘ਚ ਰੱਖੀ ਜਾਵੇਗੀ ਜਾਰੀ
ਇਸ ਮੌਕੇ ਮੁਸਕਾਨ ਫਾਉਂਡੇਸ਼ਨ ਜੈਪੁਰ ਦੀ ਡਾਇਰੈਕਟਰ ਨੇਹਾ ਖੁੱਲ੍ਹਰ ਨੇ ਸੇਫ ਸਕੂਲ ਵਾਹਨ ਨੀਤੀ ਦੇ ਵੱਖ-ਵੱਖ ਪਹਿਲੂਆਂ ਸਮੇਤ ਛੋਟੇ ਬੱਚਿਆਂ ਅਤੇ ਖਾਸ ਕਰਕੇ ਲੜਕੀਆਂ ਦੀ ਬੱਸਾਂ ਅਤੇ ਸਕੂਲਾਂ ਵਿੱਚ ਸੁਰੱਖਿਆ ‘ਤੇ ਧਿਆਨ ਕੇਂਦਰਿਤ ਕੀਤਾ । ਆਰ. ਟੀ. ਓ. ਬਬਨਦੀਪ ਸਿੰਘ ਵਾਲੀਆ (Babandeep Singh Walia) ਨੇ ਕਿਹਾ ਕਿ ਇਹ ਮੁਹਿੰਮ ਜ਼ਿਲ੍ਹੇ ਦੇ ਸਾਰੇ ਸ਼ਹਿਰਾਂ ਤੇ ਕਸਬਿਆਂ ‘ਚ ਜਾਰੀ ਰੱਖੀ ਜਾਵੇਗੀ ਤਾਂ ਕਿ ਸਕੂਲ ਵਾਹਨਾਂ ਦੇ ਡਰਾਇਵਰਾਂ ਤੇ ਬੱਸਾਂ ਦੇ ਅਟੈਂਡੈਂਟਸ ਨੂੰ ਸੜਕ ਸੁਰੱਖਿਆ ਨੇਮਾਂ ਅਤੇ ਸੇਫ ਸਕੂਲ ਵਾਹਨ ਨੀਤੀ ਪ੍ਰਤੀ ਸੰਵੇਨਦਸ਼ੀਲ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਮੁੱਖ ਟੀਚਾ ਸਕੂਲੀ ਬੱਚਿਆਂ ਦੀ ਸੁਰੱਖਿਅਤ ਸਕੂਲੀ ਆਵਜਾਈ ਨੂੰ ਯਕੀਨੀ ਬਣਾਉਣਾ ਹੈ ।
Read More : ਆਰ.ਟੀ.ਓ. ਮੋਹਾਲੀ ਵਲੋਂ ਟ੍ਰੈਫ਼ਿਕ ਤੇ ਟਰਾਂਸਪੋਰਟ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਕਾਰਵਾਈ