ਰਾਜਪੁਰਾ, 12 ਜੁਲਾਈ 2025 : ਥਾਣਾ ਸਿਟੀ ਰਾਜਪੁਰਾ (Police Station City Rajpura) ਪੁਲਸ ਨੇ 7 ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 115 2), 118 (1), 109, 351 (2), 191 (3),190 ਬੀ. ਐਨ. ਐਸ. ਤਹਿਤ ਕ੍ਰਿਪਾਨ ਨਾਲ ਵਾਰ ਮਾਰਨ ਦੀ ਨੀਅਤ ਨਾਲ ਕਰਨ ਅਤੇ ਕੁੱਟਮਾਰ (Beating) ਕਰਨ ਤੇ ਕੇਸ ਦਰਜ ਕੀਤਾ ਗਿਆ ਹੈ ।
ਕਿਸ ਕਿਸ ਤੇ ਹੋਇਆ ਹੈ ਕੇਸ ਦਰਜ
ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਰਜਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ, ਇਕਬਾਲਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ, ਗੁਰਮੀਤ ਕੋਰ ਪਤਨੀ ਹਰਜਿੰਦਰ ਸਿੰਘ, ਕੋਮਲਪ੍ਰੀਤ ਪੁੱਤਰੀ ਹਰਜਿੰਦਰ ਸਿੰਘ, ਕਲਮੀਤ ਕੋਰ ਪਤਨੀ ਬਲੇਦਵ ਸਿੰਘ ਵਾਸੀਆਨ ਫੋਕਲ ਪੁਆਇੰਟ ਰਾਜਪੁਰਾ ਅਤੇ ਦੋ ਹੋਰ ਅਣਪਛਾਤੇ ਵਿਅਕਤੀ ਸ਼ਾਮਲ ਹਨ ।
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਨਰਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਮਕਾਨ ਨੰ. 301 ਨਾਰ ਨੋਰ ਕਲੋਨੀ ਫੋਕਲ ਪੁਆਇੰਟ ਰਾਜਪੁਰਾ ਨੇ ਦੱਸਿਆ ਕਿ ਸਾਲ 2017 ਵਿੱਚ ਉਸਨੇ ਆਪਣੇ ਗੁਆਂਢ ਵਿੱਚ ਹਰਜਿੰਦਰ ਸਿੰਘ ਕੋਲੋਂ ਇੱਕ ਪਲਾਟ ਖ੍ਰੀਦ ਕੀਤਾ ਸੀ ਅਤੇ ਸਾਰੀ ਰਕਮ ਹਰਜਿੰਦਰ ਸਿੰਘ ਨੂੰ ਮੌਕੇ ਤੇ ਦੇ ਦਿੱਤੀ ਸੀ, ਜਿਸਨੇ ਸਾਨੂੰ ਕਬਜਾ ਵੀ ਦੇ ਦਿੱਤਾ ਸੀ ਪਰ ਹਰਜਿੰਦਰ ਸਿੰਘ ਦੀ ਮੌਤ ਹੋਣ ਤੋ ਬਾਅਦ ਰਜਿਸਟਰੀ ਨਾ ਹੋ ਸਕੀ ਤਾਂ ਉਪਰੋਕਤ ਵਿਅਕਤੀ ਉਸਦੇ ਪਲਾਟ ਤੇ ਕਬਜਾ ਕਰਨਾ ਚਾਹੰੁਦੇ ਹਨ ।
ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਹੈ
ਸਿ਼ਕਾਇਤਕਰਤਾ ਨੇ ਦੱਸਿਆਕਿ 8 ਜੁਲਾਈ 2025 ਨੂੰ ਸਮਾ 11.00 ਪੀ. ਐਮ. ਤੇ ਉਹ ਜਦੋਂ ਆਪਣੇ ਕੰਮ ਤੋ ਘਰ ਜਾ ਰਿਹਾ ਸੀ ਤਾਂ ਰਸਤੇ ਵਿੱਚ ਰੁੱਕ ਕੇ ਪਲਾਟ ਦੇਖਣ ਲੱਗ ਪਿਆ ਅਤੇ ਇੰਨੇ ਵਿੱਚ ਉਪਰੋਕਤ ਵਿਅਕਤੀ ਘਰ ਅੰਦਰੋਂ ਡੰਡੇ/ਕਿਰਪਾਨਾ ਸਮੇਤ ਲੈਸ ਹੋ ਕੇ ਮੌਕੇ ਤੇ ਆ ਗਏ ਅਤੇ ਰਜਿੰਦਰ ਸਿੰਘ ਨੇ ਆਪਣੇ ਹੱਥ ਵਿੱਚ ਫੜ੍ਹੀ ਕਿਰਪਾਨ ਦਾ ਵਾਰ ਮਾਰ ਦੇਣ ਦੀ ਨੀਅਤ ਨਾਲ ਉਸ ਉਪਰ ਕੀਤਾ ਤੇ ਬਾਕੀਆਂ ਨੇ ਵੀ ਉਸਦੀ ਕੁੱਟਮਾਰ ਕੀਤੀ । ਜਿਸਦੇ ਚਲਦਿਆਂ ਉਹ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਹੈ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਚਾਰ ਵਿਰੁੱਧ ਕੁੱਟਮਾਰ ਕਰਨ ਅਤੇ ਖੋਹ ਕਰਨ ਤੇ ਕੇਸ ਦਰਜ