ਨਾਭਾ 11 ਜੁਲਾਈ 2025 : ਨਗਰ ਕੌਸਲ ਨਾਭਾ (City Council Nabha) ਦੀ ਵੱਡੀ ਨਾਲਾਇਕੀ ਸਾਹਮਣੇ ਆਈ ਹੈ ਵਾਰਡ ਨੰਬਰ ਸੱਤ ਦੇ ਵਿੱਚ ਆਪਦੇ ਘਰ ਵੱਲ ਨੂੰ ਬੱਚੇ ਸਮੇਤ ਜਾ ਰਹੀਆਂ ਔਰਤਾਂ ਵਿੱਚੋਂ ਇੱਕ ਔਰਤ ਗੰਦੇ ਨਾਲੇ ਦੇ ਵਿੱਚ ਡਿੱਗੀ (Nut in a dirty drain), ਜਿਸ ਦੀ ਡੁੰਗਾਈ ਛੇ ਤੋਂ ਸੱਤ ਫੁੱਟ ਦੱਸੀ ਜਾ ਰਹੀ ਹੈ । ਇਸ ਨਾਲੇ ਦੇ ਉੱਪਰ ਢੱਕਣ ਦੇ ਲਈ ਨਗਰ ਕੌਂਸਲ ਕਮੇਟੀ ਵੱਲੋਂ ਪਿਛਲੇ ਕਈ ਸਾਲਾਂ ਤੋਂ ਢੱਕਣ ਨਹੀਂ ਰੱਖੇ ਗਏ, ਔਰਤ ਦੀ ਗੰਦੇ ਨਾਲੇ ਵਿੱਚ ਗਿਰਦੇ ਸਮੇਂ ਸੀਸੀਟੀ ਫੁਟੇਜ ਆਈ ਸਾਹਮਣੇ ।
ਔਰਤ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਚ ਜੇਰੇ ਇਲਾਜ ਪੀੜਿਤ ਔਰਤ (Suffering woman) ਦੀ ਲੜਕੀ ਅਤੇ ਪਤੀ ਨੇ ਦੱਸਿਆ ਕਿ ਇਹ ਨਗਰ ਕੌਂਸਲ ਦੀ ਵੱਡੀ ਨਲਾਇਕੀ ਹੈ, ਜੇਕਰ ਸਾਡਾ ਬੱਚਾ ਨਾਲੇ ਚ ਗਿਰ ਜਾਂਦਾ ਤਾਂ ਸਾਡਾ ਕੁਝ ਨਹੀਂ ਸੀ ਬਚਣਾ ਅਔਰਤ ਨੂੰ ਮੌਕੇ ਤੇ ਲੋਕਾਂ ਨੇ ਨਾਲੇ ਤੋਂ ਬਾਹਰ ਕੱਢਿਆ ।
ਵਾਰਡ ਨੰਬਰ 7 ਦੇ ਲੋਕਾਂ ਨੇ ਇਕੱਠੇ ਹੋ ਕੇ ਨਗਰ ਕੌਂਸਲ ਕਮੇਟੀ (Municipal Council Committee) ਤੇ ਸਵਾਲ ਚੁੱਕੇ ਨੇ ਕਿ ਪਿਛਲੇ ਕਈ ਸਾਲਾਂ ਤੋਂ ਇਹੀ ਹਾਲਾਤ ਇਸ ਗੰਦੇ ਨਾਲੇ ਦੇ ਹਨ, ਇਸ ਸਬੰਧੀ ਕਾਰਜ ਸਾਧਕ ਅਫਸਰ ਸ਼ਰੇਆਮ ਝੂਠ ਬੋਲਦੇ ਨਜ਼ਰ ਆਏ ਕਹਿਣ ਲੱਗੇ ਸਫਾਈ ਚੱਲ ਰਹੀ ਸੀ ਢੱਕਣ ਚੁੱਕੇ ਹੋਏ ਸਨ ਪਰ ਕੈਮਰੇ ਦੀਆਂ ਤਸਵੀਰਾਂ ਸੱਚ ਬੋਲ ਰਹੀਆਂ ਸਨ। ਕੋਈ ਸਫਾਈ ਨਹੀਂ ਸੀ ਅਤੇ ਨਾ ਹੀ ਨੇੜੇ ਤੇੜੇ ਕੋਈ ਢੱਕਣ ਸੀ ।
Read More : ਨਗਰ ਨਿਗਮ ਬਠਿੰਡਾ ਨੇ ਟਰਾਂਸਜੈਂਡਰਾਂ ਲਈ ਵਿਸ਼ੇਸ਼ ਪਬਲਿਕ ਟਾਇਲਟ ਦਾ ਕੀਤਾ ਨਿਰਮਾਣ