ਬਾਜਵਾ ਦੇ ਹਸਪਤਾਲ ਦਾਖਲ ਹੋਣ ਤੇ ਹਾਈਕੋਰਟ ਨੇ ਜਾਰੀ ਕੀਤਾ ਸਰਕਾਰ ਨੂੰ ਨੋਟਿਸ

0
5
High Court

ਚੰਡੀਗੜ੍ਹ, 11 ਜੁਲਾਈ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਨੇ ਸੰਨੀ ਇਨਕਲੇਵ ਦੇ ਮਸ਼ਹੂਰ ਬਿਲਡਰ ਜਰਨੈਲ ਸਿੰਘ ਬਾਜਵਾ ਦੇ ਰੂਪਨਗਰ ਦੇ ਸਿਵਲ ਹਸਪਤਾਲ `ਚ ਦਾਖਲ ਹੋਣ ਦੇ ਮਾਮਲੇ ਵਿਚ ਸਰਕਾਰ ਨੂੰ ਨੋਟਿਸ (Notice to the government) ਜਾਰੀ ਕਰਕੇ ਜਵਾਬ ਮੰਗਿਆ ਹੈ ।

ਬਿਲਡਰ ਬਾਜਵਾ ਤੇ ਉਸਦੇ ਆਦਮੀ ਦੇ ਰਹੇ ਹਨ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ : ਪਟੀਸ਼ਨਕਰਤਾ

ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਸੰਨੀ ਇਨਕਲੇਵ (Sunny Enclave) ਦੇ ਬਿਲਡਰ ਬਾਜਵਾ ਖਿਲਾਫ਼ ਪਟੀਸ਼ਨ ਦਾਇਰ ਕਰਨ ਵਾਲੇ ਅਰਵਿੰਦਰ ਸਿੰਘ ਨੇ ਮਾਨਯੋਗ ਕੋਰਟ ਵਿਚ ਸਪੱਸ਼ਟ ਆਖ ਦਿੱਤਾ ਹੈ ਕਿ ਜਰਨੈਲ ਸਿੰਘ ਬਾਜਵਾ ਨਾਮ ਦੇ ਬਿਲਡਰ ਅਤੇ ਉਸਦੇ ਆਦਮੀ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ । ਪਟੀਸ਼ਨਰ (Petitioner) ਨੇ ਦੱਸਿਆ ਕਿ ਉਹ ਸਿਰਫ਼ ਖੁਰਦ ਹੀ ਇਸ ਖਿਲਾਫ਼ ਕਾਨੂੰਨੀ ਕਾਰਵਾਈ ਨਹੀਂ ਕਰ ਰਿਹਾ ਬਲਕਿ ਅਦਾਲਤ ਵਿੱਚ ਹੋਰ ਸਿਕਾਇਤਕਰਤਾਵਾਂ ਦੀ ਮਦਦ ਵੀ ਕਰ ਰਿਹਾ ਹੈ । ਇਸ ਮਾਮਲੇ ਦੀ ਅਗਲੀ ਸੁਣਵਾਈ 14 ਜੁਲਾਈ ਨੂੰ ਹੋਵੇਗੀ ।

Read More : ਪੰਜਾਬ-ਹਰਿਆਣਾ ਜਲ ਵਿਵਾਦ ਮਾਮਲਾ: ਹਾਈਕੋਰਟ ਨੇ ਕੇਂਦਰ, ਹਰਿਆਣਾ ਅਤੇ ਬੀਬੀਐਮਬੀ ਨੂੰ ਭੇਜਿਆ ਨੋਟਿਸ

LEAVE A REPLY

Please enter your comment!
Please enter your name here