ਪਟਿਆਲਾ, 11 ਜੁਲਾਈ : ਪਟਿਆਲਾ ਜ਼ਿਲ੍ਹੇ ਅੰਦਰ ਅੱਜ ਵੱਡੀ ਪੱਧਰ `ਤੇ ਬੂਟੇ ਲਗਾਉਣ ਦੀ ਮੁਹਿੰਮ (Tree planting campaign) ਚਲਾਉਂਦਿਆਂ ਇੱਕ ਲੱਖ ਬੂਟੇ ਲਗਾਉਣ ਦੀ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ (Deputy Commissioner Dr. Preeti Yadav) ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਹੂਆ ਦਾ ਬੂਟਾ ਲਗਾਉ਼ਦਿਆਂ ਦੱਸਿਆ ਕਿ ਜ਼ਿਲ੍ਹੇ ਅੰਦਰ ਇਸ ਬਰਸਾਤੀ ਮੌਸਮ `ਚ 6 ਲੱਖ ਬੂਟੇ ਲਗਾਏ ਜਾਣ ਦਾ ਟੀਚਾ ਮਿੱਥਿਆ ਹੈ, ਜਿਸ `ਚੋਂ ਇਕੱਲੇ 3.5 ਲੱਖ ਬੂਟੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਕਰਕੇ ਹੀ ਲਗਾਏ ਜਾਣਗੇ ।
ਡੀ. ਸੀ. ਨੇ ਦਿੱਤਾ ਜਿ਼ਲਾ ਨਿਵਾਸੀਆਂ ਨੂੰ ਇਕ-ਇਕ ਬੂਟਾ ਲਗਾਉਣ ਅਤੇ ਸੰਭਾਲਣ ਦਾ ਸੱਦਾ
ਜ਼ਿਲ੍ਹਾ ਨਿਵਾਸੀਆਂ ਨੂੰ ਇੱਕ-ਇੱਕ ਬੂਟਾ ਲਾਉਣ ਅਤੇ ਇਨ੍ਹਾਂ ਨੂੰ ਸੰਭਾਲਣ ਦਾ ਸੱਦਾ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਾਤਾਵਰਣ ਨੂੰ ਹਰਿਆ-ਭਰਿਆ ਤੇ ਸ਼ੁੱਧ ਬਣਾਉਣ ਲਈ ਮੇਰੀ ਲਾਈਫ ਅਤੇ ਇੱਕ ਬੂਟਾ ਮਾਂ ਦੇ ਨਾਮ ਸਕੀਮਾਂ ਤਹਿਤ ਨਿਮ, ਸੀਸ਼ਮ, ਅਰਜਨ, ਅੰਬ, ਜਾਮਣ, ਬਹੇੜਾ, ਫਲਦਾਰ ਤੇ ਰਵਾਇਤੀ ਦੇਸੀ ਬੂਟੇ ਲਗਾਏ ਜਾ ਰਹੇ ਹਨ।
ਕਿਸ ਕਿਸ ਵਿਭਾਗ ਵਲੋਂ ਕਿੰਨੇ ਲਗਾਏ ਹਨ ਬੂਟੇ
ਏ. ਡੀ. ਸੀ. ਦਿਹਾਤੀ (ਵਿਕਾਸ) ਅਮਰਿੰਦਰ ਸਿੰਘ ਟਿਵਾਣਾ (A. D. C. Rural (Development) Amarinder Singh Tiwana) ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਅੱਜ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਪਿੰਡਾਂ ਵਿੱਚ 32500 ਬੂਟੇ, ਸਿੱਖਿਆ ਵਿਭਾਗ ਵੱਲੋਂ 37500 ਬੂਟੇ, ਮੰਡੀ ਬੋਰਡ ਅਤੇ ਲੋਕ ਨਿਰਮਾਣ ਵਿਭਾਗ ਵੱਲੋਂ 15-15 ਹਜ਼ਾਰ ਬੂਟੇ, ਬਿਜਲੀ ਨਿਗਮ ਵੱਲੋਂ ਵੱਖਰੇ ਤੌਰ `ਤੇ 10 ਹਜ਼ਾਰ ਬੂਟੇ, ਖੇਤੀਬਾੜੀ ਵਿਭਾਗ (Department of Agriculture) ਤੇ ਸਹਿਕਾਰੀ ਸਭਾਵਾਂ 50-50 ਹਜ਼ਾਰ ਬੂਟੇ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ 50 ਹਜ਼ਾਰ ਬੂਟੇ, ਭੂਮੀ ਰੱਖਿਆ ਵਿਭਾਗ ਵੱਲੋਂ 1 ਲੱਖ ਬੂਟੇ, ਸਿੱਖਿਆ ਵਿਭਾਗ ਸਕੂਲਾਂ `ਚ 50 ਹਜ਼ਾਰ ਬੂਟਿਆਂਸਮੇਤ ਸਮੂਹ ਕਾਰਜ ਸਾਧਕ ਅਫ਼ਸਰ ਵੀ ਆਪਣੇ ਅਧਿਕਾਰ ਖੇਤਰ `ਚ 10-10 ਹਜ਼ਾਰ ਬੂਟੇ ਲਗਾਉਣਗੇ ਜਦਕਿ ਜੁਡੀਸ਼ੀਲ ਵਿਭਾਗ ਵੱਲੋਂ ਵੱਖਰੇ ਤੌਰ `ਤੇ ਇੱਕ ਜੱਜ ਇੱਕ ਬੂਟੇ ਦੀ ਮੁਹਿੰਮ ਵੀ ਚਲਾਈ ਜਾ ਰਹੀ ਹੈ ਅਤੇ ਨਾਲ ਹੀ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਵੱਡੀ ਗਿਣਤੀ `ਚ ਬੂਟੇ ਲਗਾਏ ਜਾ ਰਹੇ ਹਨ ।
Read More : ਪਟਿਆਲਾ ਜ਼ਿਲ੍ਹੇ ‘ਚ ਬਰਸਾਤੀ ਸੀਜ਼ਨ ਦੌਰਾਨ ਲਗਾਏ ਜਾ ਰਹੇ ਨੇ 6 ਲੱਖ ਬੂਟੇ