ਕਪੂਰਥਲਾ, 11 ਜੁਲਾਈ 2025 : ਪੰਜਾਬ ਦੀ ਕਪੂਰਥਲਾ ਪੁਲਸ (Kapurthala Police) ਵਲੋਂ ਅੱਜ ਬਦਾਸ਼ਮਾਂ ਦੀ ਨਿਸ਼ਾਨਦੇਹੀ ਤੇ ਢਿੱਲਵਾ ਮੰਡ ਖੇਤਰ ਵਿਚ ਵੱਡੀ ਮਾਤਰਾ ਵਿਚ ਅਸਲਾ ਬਰਾਮਦ ਕੀਤਾ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿ਼ਲਾ ਪੁਲਸ ਮੁਖੀ (District Police Chief) ਗੌਰਵ ਤੂਰਾ ਨੇ ਦੱਸਿਆ ਕਿ ਢਿਲਵਾਂ ਟੋਲ ਪਲਾਜ਼ਾ ਤੇ ਬੀਤੇ ਮਹੀਨੇ ਚਾਰ ਬਦਮਾਸ਼ਾਂ ਵਲੋਂ ਟੋਲ ਪਰਚੀ ਬਚਾਉਣ ਨੂੰ ਲੈ ਕੇ ਫਾਇਰਿੰਗ ਕਰ ਦਿੱਤੀ ਗਈ ਸੀ ਨੂੰ ਪੁਲਸ ਵਲੋਂ ਕਾਬੁੂ ਕਰ ਲਿਆ ਗਿਆ ਸੀ ਦੇ ਮਾਮਲੇ ਵਿਚ ਇਸਤੇਮਾਲ ਕੀਤੇ ਗਏ ਹਥਿਆਰਾਂ ਦੀ ਬਰਾਮਦਗੀ ਕਰਵਾਈ ਗਈ ਹੈ।
ਕਿਹੜੇ ਕਿਹੜੇ ਕਾਬੂ ਕੀਤੇ ਗਏ ਸਨ
ਪੰਜਾਬ ਪੁਲਸ ਦੇ ਕਪੂਰਥਲਾ ਸ਼ਹਿਰ ਦੀ ਪੁਲਸ ਵਲੋਂ ਫਾਇਰਿੰਗ ਮਾਮਲੇ ਵਿਚ ਜਿਨ੍ਹਾਂ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਵਿਚ ਰਮਨਦੀਪ ਸਿੰਘ ਕੱਥੂ ਨੰਗਲ ਅੰਮ੍ਰਿਤਸਰ ਤੇ ਉਸ ਦਾ ਸਾਥੀ ਵਾਸੀ ਅੰਮ੍ਰਿਤਸਰ ਸ਼ਾਮਲ ਹੈ। ਪੁਲਸ ਨੇ ਇਨ੍ਹਾਂ ਨੂੰ ਸੀ. ਸੀ. ਟੀ. ਵੀ.
ਫੁਟੇਜ ਅਤੇ ਹਿੂਊਮਨ ਇੰਟੈਲੀਜੈਂਸੀ ਦੀ ਮਦਦ ਨਾਲ ਗ੍ਰਿਫ਼ਤਾਰ ਕੀਤਾ ਸੀ।
ਕੀ ਦੱਸਿਆ ਜਿ਼ਲਾ ਪੁਲਸ ਮੁਖੀ ਨੇ
ਕਪੂਰਥਲਾ ਦੇ ਜ਼ਿਲ੍ਹਾ ਪੁਲਸ ਮੁਖੀ ਗੌਰਵ ਤੂਰਾ (Gaurav Tura) ਨੇ ਦਸਿਆ ਕਿ ਢਿਲਵਾਂ ਮੰਡ ਖੇਤਰ ਵਿਚ ਅਸਲੇ ਦੀ ਬਰਾਮਦਗੀ ਦੌਰਾਨ ਇਕ ਮੁਲਜ਼ਮ ਰਮਨਦੀਪ ਸਿੰਘ ਵਲੋਂ ਕਥਿਤ ਤੌਰ ’ਤੇ ਪੁਲਸ ਮੁਲਾਜ਼ਮਾਂ ਨੂੰ ਧੱਕਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਦੌਰਾਨ ਹੋਏ ਐਨਕਾਊਂਟਰ ਵਿਚ ਉਸ ਦੇ ਪੈਰ ਵਿਚ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਕਪੂਰਥਲਾ ਇਲਾਜ ਲਈ ਦਾਖ਼ਲ ਕਰਵਾਇਆ ਗਿਆ । ਉਨ੍ਹਾਂ ਦਸਿਆ ਕਿ ਮੁੱਖ ਮੁਲਜ਼ਮ ਰਮਨਦੀਪ ਸਿੰਘ ਵਿਰੁਧ ਪਹਿਲਾਂ ਵੀ ਬਹੁਤ ਸਾਰੇ ਮੁਕੱਦਮੇ ਦਰਜ ਹਨ। ਉਨ੍ਹਾਂ ਦਸਿਆ ਕਿ ਇਨ੍ਹਾਂ ਦੇ ਦੋ ਹੋਰ ਸਾਥੀਆਂ ਦੀ ਪਛਾਣ ਕਰ ਲਈ ਗਈ ਹੈ, ਜਿਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।
Read More : ਕਪੂਰਥਲਾ ‘ਚ ਲੁਟੇਰਿਆਂ ਨੇ ਦਿਨ-ਦਿਹਾੜੇ ਲੁੱਟਿਆ ਬੈਂਕ: 40 ਲੱਖ ਲੁੱਟ ਕੇ ਹੋਏ ਫਰਾਰ