ਤਿਜੋਰੀ ਤੇ ਚਾਂਦੀ ਦੇ ਪੈਸੇ ਨਾ ਦੇਣ ਤੇ ਦੋ ਵਿਅਕਤੀਆਂ ਵਿਰੁੱਧ ਧੋਖਾਧੜੀ ਦਾ ਕੇਸ ਦਰਜ

0
9
F I R

ਪਟਿਆਲਾ, 11 ਜੁਲਾਈ 2025 : ਥਾਣਾ ਕੋਤਵਾਲੀ (Police Station) ਪਟਿਆਲਾ ਪੁਲਸ ਨੇ ਦੋ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 420, 120-ਬੀ. ਆਈ. ਪੀ. ਸੀ. ਤਹਿਤ ਤਿਜੋਰੀ ਵਾਪਸ ਨਾ ਕਰਨ ਅਤੇ ਖਰੀਦ ਕੀਤੀ ਚਾਂਦੀ ਦੇ ਪੈਸੇ ਵਾਪਸ ਨਾ ਕਰਨ (Do not return the silver coins.) ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।

ਕਿਸ ਕਿਸ ਵਿਰੁੱਧ ਕੀਤਾ ਗਿਆ ਹੈ ਕੇਸ ਦਰਜ

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਰਮਨਪ੍ਰੀਤ ਸਿੰਘ ਪੁੱਤਰ ਹਰਵਿੰਦਰ ਸਿੰਘ, ਪ੍ਰਭਜੋਤ ਕੋਰ ਪਤਨੀ ਰਮਨਪ੍ਰੀਤ ਸਿੰਘ ਵਾਸੀਆਨ ਮਕਾਨ ਨੰ. 93 ਗਲੀ ਨੰ. 4 ਪੁਰਾਣਾ ਬਿਸ਼ਨ ਨਗਰ ਪਟਿਆਲਾ ਸ਼ਾਮਲ ਹੈ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਗੋਰਵ ਗਰਗ ਪੁੱਤਰ ਸ਼ਾਮ ਸੰੁਦਰ ਵਾਸੀ ਮਕਾਨ ਨੰ. 04 ਗੁਰੂ ਗੋਬਿੰਦ ਸਿੰਘ ਰੋਡ ਪਟਿਆਲਾ ਨੇ ਦੱਸਿਆ ਕਿ ਉਸਦੀ ਤੋਪਖਾਨਾ ਮੋੜ ਪਟਿਆਲਾ ਵਿਖੇ ਚਾਂਦੀ ਹੀ ਚਾਂਦੀ ਨਾਮ ਦੀ ਦੁਕਾਨ ਹੈ ਤੇ ਉਪਰੋਕਤ ਵਿਅਕਤੀ ਉਸ ਕੋਲੋਂ ਆਪਣੀ ਦੁਕਾਨ ਲਈ ਉਧਾਰ ਸਮਾਨ ਲਿਜਾਂਦੇ ਸਨ ਅਤੇ ਹੁਣ ਤੱਕ ਕਰੀਬ 3167 ਗ੍ਰਾਮ ਚਾਂਦੀ ਉਧਾਰ ਲੈ ਗਏ ਸਨ ।

ਨਾ ਤਾ ਤਿਜੋਰੀ ਵਾਪਸ ਕੀਤੀ ਅਤੇ ਨਾ ਹੀ ਚਾਂਦੀ ਦੇ ਪੈਸੇ ਦਿੱਤੇ

ਸਿ਼ਕਾਇਤਕਰਤਾ ਨੇ ਦੱਸਿਆ ਕਿ ਰਮਨਪ੍ਰੀਤ ਸਿੰਘ ਉਸਦੀ ਦੁਕਾਨ ਤੇ ਆਇਆ ਤਾਂ ਉਸ ਸਮੇਂ ਦੁਕਾਨ ਵਿੱਚ ਰਿਪੇਅਰ ਦਾ ਕੰਮ ਚਲ ਰਿਹਾ ਸੀ ਤਾਂ ਰਮਨਪ੍ਰੀਤ ਉਸ ਕੋਲੋਂ ਲੋਹੇ ਦੀ ਤਿਜੋਰੀ ਜਰੂਰਤ ਹੈ ਕਹਿ ਕੇ ਲੈ ਗਿਆ ਪਰ ਬਾਅਦ ਵਿੱਚ ਨਾ ਤਾ ਉਪਰੋਕਤ ਵਿਅਕਤੀਆਂ ਨੇ ਤਿਜੋਰੀ ਵਾਪਸ ਕੀਤੀ ਅਤੇ ਨਾ ਹੀ ਚਾਂਦੀ ਦੇ ਪੈਸੇ ਦਿੱਤੇ, ਜਿਸਦੇ ਚਲਦਿਆਂ ਕੁੱਲ ਰਕਮ 3,24,358 ਰੁਪਏ ਨਹੀਂ ਦਿੱਤੇ ਗਏ। ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਥਾਣਾ ਕੋਤਵਾਲੀ ਨਾਭਾ ਨੇ ਕੀਤਾ ਅਣਪਛਾਤੇ ਵਿਅਕਤੀਆਂ ਵਿਰੁੱਧ ਕੋਪੀ ਰਾਈਟ ਐਕਟ ਤਹਿਤ ਕੇਸ ਦਰਜ

LEAVE A REPLY

Please enter your comment!
Please enter your name here