ਪਟਿਆਲਾ, 9 ਜੁਲਾਈ 2025 : ਐਸ. ਐਸ. ਪੀ. ਪਟਿਆਲਾ (S. S. P. Patiala) ਵਰੁਣ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਟਿਆਲਾ ਪੁਲਸ ਨੇ ਇੱਕ ਅਜਿਹੇ ਗਿਰੋਹ ਨੂੰ ਬੇਨਕਾਬ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ ਜੋ ਦਿੱਲੀ ਦੇ ਸਾਬਕਾ ਉਪ-ਮੁੱਖ ਮੰਤਰੀ ਦੇ ਪੁਰਾਣ ਮੋਬਾਇਲ ਨੰਬਰ ਨੂੰ ਵਰਤ ਕੇ ਡਿਪਟੀ ਸੀ. ਐਮ. ਦਾ ਕਰੀਬੀ ਹੋਣ ਦਾ ਭੁਲੇਖਾ ਪਾ ਕੇ ਆਪਣਾ ਦਬਦਬਾ ਬਣਾ ਰਿਹਾ ਸੀ ।
ਪੁੱਛਗਿੱਛ ਕਰਨ ਤੇ ਹੋਰ ਵੀ ਵੱਡੇ ਠੱਗ ਹੋਣ ਦੇ ਸਬੂਤ ਲੱਗੇ ਪੁਲਿਸ ਦੇ ਹੱਥ
ਉਨ੍ਹਾਂ ਦੱਸਿਆ ਕਿ ਗਿਰੋਹ ਦੇ ਸਰਗਨੇ ਜੈ ਕਿਸ਼ਨ ਭਾਰਦਵਾਜ ਪੁੱਤਰ ਲੇਟ ਜੱਗਾ ਰਾਮ ਵਾਸੀ ਸੰਤੋਸ਼ ਕਲੋਨੀ ਧਾਰੂਹੇੜਾ ਜਿਲ੍ਹਾ ਰਿਵਾੜੀ ਹਰਿਆਣਾ ਨੂੰ ਜਦੋਂ ਗ੍ਰਿਫ਼ਤਾਰ ਕਰਕੇ ਉਸਦੇ 5 ਫੋਨ ਜ਼ਬਤ ਕੀਤੇ ਗਏ ਤੇ ਪੁੱਛਗਿੱਛ ਕੀਤੀ ਗਈ ਤਾਂ ਉਸ ਦੇ ਹੋਰ ਵੀ ਵੱਡੇ ਠੱਗ ਹੋਣ ਦੇ ਸਬੂਤ ਪੁਲਿਸ ਦੇ ਹੱਥ ਲੱਗੇ । ਇਸ ਵਿਅਕਤੀ ਨੇ ਵੋਡਾਫੋਨ ਕੰਪਨੀ ਦਾ ਇੱਕ ਅਜਿਹਾ ਨੰਬਰ 8447808080 ਆਪਣੇ ਸਰੋਤਾਂ ਰਾਹੀਂ ਹਾਸਲ ਕੀਤਾ, ਜਿਸ ਨੂੰ ਕਿ ਕਿਸੇ ਸਮੇਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮੁਨੀਸ਼ ਸਿਸੋਦੀਆ ਵੱਲੋਂ ਵਰਤਿਆ ਜਾਂਦਾ ਰਿਹਾ ਸੀ ।
ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਸ ਕੋਲੋ ਬਰਾਮਦ ਹੋਏ ਨੰਬਰਾਂ ਦੀ ਫਾਰੈਂਸਿਕ ਜਾਂਚ ਕਰਵਾਈ ਤਾਂ ਕਾਫ਼ੀ ਖੁਲਾਸੇ ਹੋਏ ਹਨ । ਇਸ ਫੋਨ ਨੰਬਰ ਨੂੰ ਜੈ ਕਿਸ਼ਨ (Jai Kishan) ਨੇ ਆਪਣੇ ਆਪ ਨੂੰ ਮੁਨੀਸ਼ ਸਿਸੋਦੀਆ (Manish Sisodia) ਦਾ ਕਰੀਬੀ ਹੋਣ ਦਾ ਭਰਮ ਭੁਲੇਖਾ ਪੈਦਾ ਕਰਨ ਤੇ ਦਬਦਬਾ ਬਣਾਉਣ ਲਈ ਵਰਤਦੇ ਹੋਏ ਪੰਜਾਬ ਦੇ ਸਿਆਸੀ ਵਿਅਕਤੀਆਂ, ਵਿਧਾਇਕਾਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਇਸ ਨੰਬਰ ਰਾਹੀਂ ਵਟਸਐਪ ਮੈਸੇਜ ਕਰਕੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ।
ਇਸ ਠੱਗ ਗਿਰੋਹ ਵੱਲੋਂ ਕਿਸੇ ਵੱਡੇ ਹੋਰ ਸਕੈਮ ਹੋਣ ਦੀ ਸੰਭਾਵਨਾਂ ਦੇ ਮੱਦੇਨਜ਼ਰ ਥਾਣਾ ਕੋਤਵਾਲੀ ਵਿਖੇ 8 ਜੁਲਾਈ 2025 ਨੂੰ ਬੀ. ਐਨ. ਐਸ. ਦੀਆਂ ਧਾਰਾਵਾਂ 319 (2), 318(4) ਤੇ ਆਈ. ਟੀ. ਐਕਟ ਦੀਆਂ ਧਾਰਾਵਾਂ 66, 66 ਸੀ ਤੇ 66-ਡੀ ਤਹਿਤ ਮੁਕਦਮਾ ਨੰਬਰ 145 ਕਰਕੇ ਅਗਲੇਰੀ ਪੜਤਾਲ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਇਸ ਨੇ ਇਹ ਨੰਬਰ ਵੋਡਾਫੋਨ `ਚ ਅਪਣੇ ਕਿਸੇ ਕਰੀਬੀ ਦੀ ਸਹਾਇਤਾ ਨਾਲ ਹਾਸਲ ਕੀਤਾ ਸੀ, ਇਸ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ ।
Read More : ਅੰਮ੍ਰਿਤਸਰ ਪੁਲਸ ਕੀਤਾ ਦੋ ਅੰਤਰਰਾਜੀ ਗਿਰੋਹਾਂ ਦਾ ਪਰਦਾ ਫਾਸ਼