ਨਵੀਂ ਦਿੱਲੀ, 9 ਜੁਲਾਈ 2025 : ਵਿਦੇਸ਼ੀ ਧਰਤੀ ਇਟਲੀ (Italy) ਦੇ ਹਵਾਈ ਅੱਡੇ ਵਿਖੇ ਇਕ ਵਿਅਕਤੀ ਦੇ ਜਹਾਜ਼ ਦੇ ਇੰਜਣ ਵਿਚ ਫਸਣ ਕਾਰਨ ਉਸਦੀ ਮੌਤ ਹੋ ਗਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਵਿਅਕਤੀ ਦੀ ਜਹਾਜ਼ ਦੇ ਇੰਜਣ ਵਿਚ ਫਸਣ ਕਾਰਨ ਮੌਤ ਹੋਈ ਹੈ ਉਹ ਰਨਵੇਅ ’ਤੇ ਦੌੜ ਰਿਹਾ ਸੀ ਅਤੇ ਇਕ ਏ-319 ਜਹਾਜ਼ (A-319 aircraft) ਦੇ ਰਸਤੇ ਵਿਚ ਆ ਗਿਆ ਅਤੇ ਉਸ ਨੂੰ ਜਹਾਜ਼ ਦੇ ਇੰਜਣ ਨੇ ਖਿੱਚ ਲਿਆ, ਜਿਸ ਨਾਲ ਉਸ ਦੀ ਮੌਤ ਹੋ ਗਈ ।
ਇਟਲੀ ਦੇ ਕਿਹੜੇ ਹਵਾਈ ਅੱਡੇ ਤੇ ਹੋਇਆ ਹੈ ਹਾਦਸਾ
ਇਟਲੀ ਦੇ ਸ਼ਹਿਰ ਬਰਗਾਮੋ ਦੇ ਹਵਾਈ ਅੱਡੇ ਉਤੇ ਮੰਗਲਵਾਰ ਨੂੰ ਇਕ ਵਿਅਕਤੀ ਰਨਵੇਅ ’ਤੇ ਦੌੜ ਰਿਹਾ ਸੀ ਤੇ ਜਦੋਂ ਜਹਾਜ਼ ਵੀ ਦੌੜਨ ਲੱਗਿਆ ਤਾਂ ਉਹ ਇਕਦਮ ਜਹਾਜ਼ ਦੇ ਇੰਜਣ ਵੱਲ ਖਿੱਚਿਆ ਚਲਿਆ ਗਿਆ ਤੇ ਇੰਜਣ ਵਿਚ ਫਸ ਗਿਆ, ਜਿਸ ਕਾਰਨ ਸਾਰੀਆਂ ਉਡਾਣਾਂ ਮੁਅੱਤਲ ਕਰ ਦਿਤੀਆਂ ਗਈਆਂ ।
Read More : ਅਹਿਮਦਾਬਾਦ ਜਹਾਜ਼ ਹਾਦਸਾ : ਮੌਤਾਂ ਦੀ ਗਿਣਤੀ ਹੋਈ 275