ਸਪੀਕਰ ਸੰਧਵਾ ਨੂੰ ਪੱਤਰ ਲਿਖ ਕੇ ਬਾਜਵਾ ਨੇ ਕੀਤੀ ਸੈਸ਼ਨ ਵਧਾਉਣ ਦੀ ਮੰਗ

0
19
Partap Bajwa

ਚੰਡੀਗੜ੍ਹ, 8 ਜੁਲਾਈ 2025 : ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ (Partap Singh Bajwa) ਨੇ ਵਿਧਾਨ ਸਭਾ ਸਪੀਕਰ ਪੰਜਾਬ ਕੁਲਤਾਰ ਸਿੰਘ ਸੰਧਵਾ ਨੂੰ ਇਕ ਪੱਤਰ (Letter) ਲਿਖਿਆ ਹੈ। ਜਿਸ ਵਿਚ ਵਿਧਾਨ ਸਭਾ ਸੈਸ਼ਨ ਨੂੰ ਵਧਾਉਣ ਦੀ ਮੰਗ ਕੀਤੀ ਗਈ ਹੈ ।

ਵਿਧਾਨ ਸਭਾ ਸੈਸ਼ਨ ਵਧਾਉਣ ਦੀ ਕੀਤੀ ਗਈ ਹੈ ਮੰਗ

ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਤਾਪ ਬਾਜਵਾ ਵਲੋਂ ਸਪੀਕਰ ਕੁਲਤਾਰ ਸੰਧਵਾ (Speaker Kultar Sandhwa) ਨੂੰ ਜੋ ਪੱਤਰ ਲਿਖਿਆ ਗਿਆ ਹੈ ਵਿਚ ਜੋ ਵਿਧਾਨ ਸਭਾ ਸੈਸ਼ਨ ਵਧਾਉਣ (Extending the legislative session) ਦੀ ਮੰਗ ਕੀਤੀ ਗਈ ਹੈ ਦਾ ਮੁੱਖ ਕਾਰਨ ਇਸ ਸੈਸ਼ਨ ਦੌਰਾਨ ਪੰਜਾਬ ਦੇ ਚਿੰਤਾਜਨਕ ਕਾਨੂੰਨ ਵਿਵਸਥਾ ਦੇ ਵਿਗੜਦੇ ਹਾਲਾਤ ਅਤੇ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਖਤਰਨਾਕ ਪ੍ਰਭਾਵਾਂ `ਤੇ ਚਰਚਾ ਕਰਨਾ ਹੈ ।

ਦੱਸਣਯੋਗ ਹੈ ਕਿ ਬਾਜਵਾ ਵਲੋਂ ਪਹਿਲਾਂ ਵੀ ਪੰਜਾਬ ਦੇ ਭੱਖਦੇ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਨ ਅਤੇ ਉਨ੍ਹਾਂ ਦੇ ਹੱਲ ਲਈ ਮੌਜੂਦਾ ਸਰਕਾਰ ਤੱਕ ਪਹੁੰਚ ਕੀਤੀ ਗਈ ਹੈ ਕਿਉਂਕਿ ਕਈ ਵਾਰ ਕਈ ਸਮੱਸਿਆਵਾਂ ਤੇ ਕਈ ਮੁੱਦੇ ਸਰਕਾਰਾਂ ਦੀ ਨਜ਼ਰ ਨਹੀਂ ਪੈਂਦੇ, ਜਿਸਦੇ ਚਲਦਿਆਂ ਸਮੱਸਿਆਵਾਂ ਦੇ ਹੱਲ ਲਈ ਹੋਰਨਾਂ ਨੂੰ ਵੀ ਅੱਗੇ ਆਉਣਾ ਪੈਂਦਾ ਹੈ ।

Read More : ਪ੍ਰਤਾਪ ਬਾਜਵਾ ਦੀ ਗ੍ਰਿਫ਼ਤਾਰੀ ‘ਤੇ ਰੋਕ ਜਾਰੀ: ਹਾਈ ਕੋਰਟ ਵਿੱਚ ਅਗਲੀ ਸੁਣਵਾਈ 7 ਮਈ ਨੂੰ

LEAVE A REPLY

Please enter your comment!
Please enter your name here