ਪਟਿਆਲਾ, 8 ਜੁਲਾਈ 2025 : ਥਾਣਾ ਬਖਸ਼ੀਵਾਲ (Bakshiwal police station) ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 127 (6) ਬੀ. ਐਨ. ਐਸ. ਤਹਿਤ ਲੜਕੀ ਨੂੰ ਗੈਰ ਕਾਨੂੰਨੀ ਤੌਰ ਤੇ ਹਿਰਾਸਤ (Girl illegally detained) ਵਿਚ ਛੁਪਾ ਕੇ ਰੱਖਣ ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ ।
ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਨੇ ਦੱਸਿਆ ਕਿ 6 ਜੁਲਾਈ 2025 ਨੂੰ ਉਹ ਆਪਣੀ ਪਤਨੀ ਸਮੇਤ ਬਾਹਰ ਗਿਆ ਹੋਇਆ ਸੀ ਅਤੇ ਉਸਦੀ ਲੜਕੀ ਜੋ ਕਿ 13 ਸਾਲ 10 ਮਹੀਨੇ ਦੀ ਹੈ ਘਰ ਵਿੱਚ ਹੀ ਸੀ ਪਰ ਦੱਸੇ ਬਿਨ੍ਹਾ ਘਰੋਂ ਬਾਹਰ ਚਲੀ ਗਈ ਅਤੇ ਘਰ ਵਾਪਸ ਨਹੀ ਆਈ । ਜਿਸ ਤੇ ਉਨ੍ਹਾਂ ਸ਼ੱਕ ਪ੍ਰਗਟ ਕੀਤਾ ਹੈ ਕਿ ਅਣਪਛਾਤੇ ਵਿਅਕਤੀਆਂ ਨੇ ਉਸਦੀ ਲੜਕੀ ਨੂੰ ਗੈਰ-ਕਾਨੂੰਨੀ ਤੌਰ ਤੇ ਆਪਣੀ ਹਿਰਾਸਤ ਵਿੱਚ ਛੁਪਾ ਕੇ ਰੱਖ ਲਿਆ ਹੈ। ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਲੜਕੇ ਨੂੰ ਗੈਰ-ਕਾਨੂੰਨੀ ਹਿਰਾਸਤ ਵਿਚ ਛੁਪਾ ਕੇ ਰੱਖਣ ਤੇ ਅਣਪਛਾਤਿਆਂ ਤੇ ਕੇਸ ਦਰਜ