ਤਹੱਵੁਰ ਰਾਣਾ ਨੇ ਕੀਤੀ ਸੀ ਹੈਡਲੀ ਦੀ ਮੁੱਖ ਨਿਸ਼ਾਨਿਆਂ ਦੀ ਪਛਾਣ ਕਰਨ ਵਿਚ ਮਦਦ

0
116
Tahawwur Rana

ਮੁੰਬਈ, 8 ਜੁਲਾਈ 2025 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਸ਼ਹਿਰ ਮੁੰਬਈ ਵਿਖੇ ਹੋਏ 26-11 ਹਮਲੇ (26-11 attacks in Mumbai) ਦੇ ਮਾਸਟਰਮਾਈਂਡ ਤਹੱਵੁਰ ਰਾਣਾ ਨੇ ਕੇਂਦਰੀ ਜਾਂਚ ਏਜੰਸੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ. ਆਈ. ਏ.) (N. I. A.)  ਵਲੋਂ ਪੁੱਛਗਿੱਛ ਦੌਰਾਨ ਦੱਸਿਆ ਕਿ ਉਸਨੇ ਹਮਲਿਆਂ ਦੇ ਮਾਸਟਰਮਾਈਂਡ ਡੇਵਿਡ ਕੋਲਮੈਨ ਹੈਡਲੀ ਨੂੰ ਛਤਰਪਤੀ ਸਿ਼ਵਾਜੀ ਮਹਾਰਾਜ ਟਰਮੀਨਸ ਵਰਗੇ ਮੁੱਖ ਨਿਸ਼ਾਨਿਆਂ ਦੀ ਪਛਾਣ ਕਰਨ ਵਿੱਚ ਮਦਦ ਕੀਤੀ ਸੀ ।

ਰਾਣਾ ਸੀ ਪਾਕਿਸਤਾਨੀ ਫੌਜ ਵਿਚ ਕੈਪਟਨ ਡਾਕਟਰ ਵਜੋਂ ਤਾਇਨਾਤ

ਭਾਰਤ ਵਿਚ ਵੱਖ-ਵੱਖ ਹਮਲਿਆਂ ਵਿਚ ਮੁੱਖ ਸਾਜਿਸ਼ ਘੜਨ ਵਾਲੇ ਤਹੱਵੁਰ ਰਾਣਾ (Tahawwur Rana) ਨੇ ਕਈ ਖੁਲਾਸੇ ਕਰਦਿਆਂ ਇਹ ਵੀ ਦੱਸਿਆ ਕਿ ਉਹ ਕੇਵਟਾ ਵਿਚ ਪਾਕਿਸਤਾਨੀ ਫੌਜ ਵਿਚ ਕੈਪਟਨ ਡਾਕਟਰ (Captain Doctor in the Pakistan Army) ਵਜੋਂ ਤਾਇਨਾਤ ਸੀ । ਉਹ ਸਿੰਧ, ਬਲੋਚਿਸਤਾਨ, ਬਹਾਵਲਪੁਰ ਅਤੇ ਸਿਆਚਿਨ-ਬਲੋਤਰਾ ਵਰਗੇ ਸੰਵਦੇਸ਼ਨਸ਼ੀਲ ਖੇਤਰਾਂ ਵਿਚ ਵੀ ਤਾਇਨਾਤ ਸੀ । ਰਾਣਾ ਨੇ ਏਜੰਸੀ ਅਧਿਕਾਰੀਆਂ ਨੂੰ ਦੱਸਿਆ ਕਿ ਉਸਨੇ 1986 ਵਿੱਚ ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਆਰਮੀ ਮੈਡੀਕਲ ਕਾਲਜ ਤੋਂ ਐਮ. ਬੀ. ਬੀ. ਐਸ. ਕੋਰਸ ਪੂਰਾ ਕੀਤਾ ਸੀ ਅਤੇ ਸਿਆਚਿਨ ਵਿੱਚ ਰਹਿੰਦੇ ਹੋਏ ਉਸ ਨੂੰ ਪਲਮਨਰੀ ਐਡੀਮਾ ਨਾਮਕ ਬਿਮਾਰੀ ਹੋ ਗਈ, ਜਿਸ ਕਾਰਨ ਉਹ ਕੰਮ `ਤੇ ਨਹੀਂ ਪਹੁੰਚ ਸਕਿਆ ਅਤੇ ਬਾਅਦ ਵਿੱਚ ਉਸਨੂੰ ਭਗੌੜਾ ਐਲਾਨ ਦਿੱਤਾ ਗਿਆ।

ਕਦੋਂ ਭਾਂਰਤ ਆਇਆ ਸੀ ਤਹੱਵੁਰ ਰਾਣਾ

ਤਹੱਵੁਰ ਰਾਣਾ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਉਹ ਨਵੰਬਰ 2008 ਵਿੱਚ ਭਾਰਤ ਆਇਆ ਸੀ ਅਤੇ ਅੱਤਵਾਦੀ ਹਮਲਿਆਂ ਤੋਂ ਠੀਕ ਪਹਿਲਾਂ 20 ਅਤੇ 21 ਤਰੀਕ ਨੂੰ ਮੁੰਬਈ ਦੇ ਪੋਵਈ ਦੇ ਇੱਕ ਹੋਟਲ ਵਿੱਚ ਵੀ ਠਹਿਰਿਆ ਸੀ। ਉਸਨੇ ਦੱਸਿਆ ਕਿ ਉਹ ਹਮਲੇ ਤੋਂ ਪਹਿਲਾਂ ਦੁਬਈ ਰਾਹੀਂ ਬੀਜਿੰਗ ਲਈ ਰਵਾਨਾ ਹੋ ਗਿਆ ਸੀ । ਰਾਣਾ ਨੇ ਪਾਕਿਸਤਾਨੀ ਅਧਿਕਾਰੀਆਂ ਸਾਜਿਦ ਮੀਰ, ਅਬਦੁਲ ਰਹਿਮਾਨ ਪਾਸ਼ਾ ਅਤੇ ਮੇਜਰ ਇਕਬਾਲ ਨੂੰ ਜਾਣਨ ਦੀ ਗੱਲ ਕਬੂਲ ਕਰਦਿਆਂ ਖੁਲਾਸਾ ਕੀਤਾ ਕਿ ਉਸਨੇ ਲਸ਼ਕਰ-ਏ-ਤੋਇਬਾ ਅਤੇ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐਸ. ਆਈ. ਨਾਲ ਸਰਗਰਮੀ ਨਾਲ ਤਾਲਮੇਲ ਕੀਤਾ ਸੀ ।

Read More : ਕੇਂਦਰੀ ਜਾਂਚ ਏਜੰਸੀ ਕੀਤੀ ਦਿੱਲੀ ਸਮੇਤ ਹਿਮਾਚਲ ਪ੍ਰਦੇਸ਼ ਵਿਚ ਛਾਪੇਮਾਰੀ

LEAVE A REPLY

Please enter your comment!
Please enter your name here