ਫਾਜਿ਼ਲਕਾ, 7 ਜੁਲਾਈ 2025 : ਪੰਜਾਬ ਦੇ ਸ਼ਹਿਰ ਫਾਜਿ਼ਲਕਾ (Fazilka) ਦੇ ਪਿੰਡ ਬੁਰਜ ਹਨੂੰਮਾਨਗੜ੍ਹ ਤੋਂ ਸਕੂਲੀ ਬੱਚਿਆਂ ਨੂੰ ਲਿਜਾ ਰਹੀ ਇਕ ਸਕੂਲ ਵੈਨ ਦੇ ਨਾਲੇ ਡਿੱਗਣ (School van falls into drain) ਦਾ ਸਮਾਚਾਰ ਮਿਲਿਆ ਹੈ । ਸਕੂਲ ਵੈਨ ਜਿਸ ਵਿਚ ਅੱਧੀ ਦਰਜਨ ਦੇ ਕਰੀਬ ਬੱਚੇ ਸਵਾਰ ਸਨ ਵਾਲ ਵਾਲ ਬਚ ਗਏ । ਘਟਨਾਕ੍ਰਮ ਦਾ ਪਤਾ ਚਲਦਿਆਂ ਹੀ ਪੁਲਸ ਮੌਕੇ ਤੇ ਪਹੁੰਚੀ ਤੇ ਉਸਨੇ ਪੁੱਛਗਿੱਛ ਸ਼ੁਰੂ ਕੀਤੀ ।
ਪਿੰਡ ਕੰਧਵਾਲਾ ਜਾ ਰਹੀ ਸੀ ਸਕੂਲ ਵੈਨ
ਪਿੰਡ ਹਨੂੰਮਾਨਗੜ੍ਹ (Village Hanumangarh) ਤੋਂ ਕੰਧਵਾਲਾ ਪਿੰਡ ਜਾ ਰਹੀ ਸਕੂਲ ਵੈਨ ਦਾ ਰਾਹ ਵਿਚ ਹੀ ਇਕਦਮ ਕੰਟਰੋਲ ਹੱਥੋ ਬਾਹਰ ਹੋਣ ਕਾਰਨ ਵੈਨ ਨਾਲੇ ਵਿਚ ਜਾ ਡਿੱਗੀ।ਬਸ ਉਸ ਪ੍ਰਮਾਤਮਾ ਦਾ ਆਸ਼ੀਰਵਾਦ ਰਿਹਾ ਕਿ ਵੈਨ ਦੇ ਇਸ ਤਰ੍ਹਾਂ ਨਾਲੇ ਵਿਚ ਡਿੱਗਣ ਤੇ ਵੀ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਵੈਨ ਦੇ ਡਿੱਗਣ ਤੇ ਉਥੇ ਮੌਜੂਦ ਲੋਕਾਂ ਵਲੋਂ ਬੱਚਿਆਂ ਨੂੰ ਮੁਸਤੈਦੀ ਨਾਲ ਕੰਮ ਕਰਦਿਆਂ ਬਾਹਰ ਕੱਢ ਲਿਆ ਗਿਆ ।
ਡਰਾਈਵਰ ਤੋਂ ਪੁੱਛਗਿੱਛ ਹੈ ਜਾਰੀ ਤੇ ਸਕੂਲ ਅਧਿਕਾਰੀਆਂ ਨੂੰ ਬੁਲਾਇਆ ਗਿਆ ਹੈ ਥਾਣੇ
ਪੁਲਸ ਅਧਿਕਾਰੀ ਬਿਸ਼ਨਰਾਮ ਨੇ ਦੱਸਿਆ ਕਿ ਇਸ ਮਾਮਲੇ ਵਿਚ ਜਿਥੇ ਉਨ੍ਹਾਂ ਵਲੋਂ ਵੈਨ ਡਰਾਈਵਰ ਤੋ ਪੁੱਛਗਿੱਛ ਕੀਤੀ ਜਾ ਰਹੀ ਹੈ, ਉਥੇ ਸਕੂਲ ਅਧਿਕਾਰੀਆਂ ਨੂੰ ਵੀ ਥਾਣੇ ਬੁਲਾਇਆ ਗਿਆ ਹੈ । ਉਨ੍ਹਾਂ ਕਿਹਾ ਕਿ ਵੈਨ ਦੇ ਕਾਗਜ਼ਾਤਾਂ ਦੀ ਵੀ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਲਾਪ੍ਰਵਾਹੀ ਪਾਈ ਗਈ ਤਾਂ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ ।
Read More : ਸੜਕ ਪਾਰ ਕਰਦੇ ਸਮੇਂ ਸਕੂਲ ਵੈਨ ਦੀ ਟੱਕਰ ਨਾਲ ਨੌਜਵਾਨਦੀ ਮੌ.ਤ, ਡਰਾਈਵਰ ਮੌਕੇ ਤੋਂ ਫਰਾਰ