ਅਬੋਹਰ, 7 ਜੁਲਾਈ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਅਬੋਹਰ ਵਿਖੇ ਇਕ ਪ੍ਰਸਿੱਧ ਟੇਲਰ ਸ਼ੋਅਰੂਮ ਦੇ ਮਾਲਕ ਸੰਜੇ ਵਰਮਾ ਦਾ ਸੋਮਵਾਰ ਵਾਲੇ ਦਿਨ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਕ. ਤ. ਲ ਕਰ ਦਿੱਤਾ ਗਿਆ ਹੈ ।
ਕਿਹੜੇ ਸ਼ੋਅਰੂਮ ਦੇ ਮਾਲਕ ਦਾ ਹੋਇਆ ਹੈ ਕਤਲ
ਅਬੋਹਰ ਵਿਖੇ ਕੁੜ੍ਹਤੇ ਪਜਾਮੇ ਦੀ ਸਿਲਾਈ ਲਈ ਮੰਨੇ ਪ੍ਰਮੰਨੇ ਸ਼ੋਅਰੂਮ ਨਿਊ ਵੀਲਰ ਵੈਲ ਦੇ ਮਾਲਕ ਸੰਜੇ ਵਰਮਾ ਦਾ ਕ. ਤ. ਲ ਉਸ ਵੇਲੇ ਹੋਇਆ ਜਦੋਂ ਉਹ ਰੋਜ਼ਾਨਾ ਵਾਂਗ ਹੀ ਆਪਣੇ ਸ਼ੋਅਰੂਮ ਤੇ ਪਹੁੰਚੇ ਸਨ ਤੇ ਇਸ ਦੌਰਾਨ ਹੀ ਪਹਿਲਾਂ ਤੋਂ ਹੀ ਰੇਕੀ ਕਰ ਰਹੇ ਤਿੰਨ ਨੌਜਵਾਨਾਂ ਨੇ ਅ ਕੇ ਸੰਜੇ ਵਰਮਾ ਨੂੰ ਘੇਰ ਲਿਆ ਤੇ ਫਿਰ ਤਾਬੜ ਤੋੜ ਉਨ੍ਹਾਂ ਤੇ ਗੋਲੀਆਂ ਚਲਾ ਦਿੱਤੀਆਂ ।
ਸੰਜੇ ਵਰਮਾ ਨੂੰ ਲਿਜਾਇਆ ਗਿਆ ਹਸਪਤਾਲ ਪਰ ਉਹ ਤੋੜ ਚੁੱਕੇ ਸਨ ਦਮ
ਪ੍ਰਸਿੱਧ ਟੇਲਰ ਸ਼ੋਅਰੂਮ ਦੇ ਜਿਸ ਮਾਲਕ ਸੰਜੇ ਵਰਮਾ ਦਾ ਗੋਲੀਆਂ ਮਾਰ ਕੇ ਕ. ਤ. ਲ ਕੀਤਾ ਗਿਆ ਹੈ ਨੂੰ ਬਚਾਉਣ ਲਈ ਇਲਾਜ ਵਾਸਤੇ ਹਸਪਤਾਲ ਲਿਜਾਇਆ ਗਿਆ ਪਰ ਗੋਲੀਆਂ ਲੱਗਣ ਕਾਰਨ ਉਹ ਇੰਨੇ ਜਿ਼ਆਦਾ ਫੱਟੜ ਹੋ ਚੁੱਕੇ ਸਨ ਕਿ ਉਨ੍ਹਾਂ ਦੀ ਅਖੀਰਕਾਰ ਮੌਤ ਹੀ ਹੋ ਗਈ ।
ਗੋਲੀਆਂ ਮਾਰਨ ਰਹੇ ਭੱਜਣ ਵਿਚ ਕਾਮਯਾਬ
ਸੰਜੇ ਵਰਮਾ ਨੂੰ ਗੋਲੀਆਂ ਮਾਰਨ ਵਾਲੇ ਵਿਅਕਤੀ ਮੌਕੇ ਤੋਂ ਰਫੂ ਚੱਕਰ ਹੋਣ ਵਿਚ ਪੂਰੀ ਤਰ੍ਹਾਂ ਕਾਮਯਾਬ ਰਹੇ। ਜਿਨ੍ਹਾਂ ਵਿਅਕਤੀਆਂ ਨੇ ਗੋਲੀਆਂ ਚਲਾਈਆਂ ਵਲੋਂ ਪਹਿਲਾਂ ਤੋਂ ਹੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਭੱਜਣ ਲਈ ਤਿਆਰ ਕੀਤਾ ਗਿਆ ਮੋਟਰਸਾਈਕਲ ਨੇੜਲੇ ਇਕਪਾਰਕ ਵਿਖੇ ਖੜ੍ਹਾ ਕੀਤਾ ਗਿਆ ਸੀ ਤੇ ਅੰਜਾਮ ਦਿੰਦਿਆਂ ਹੀ ਮੋਟਰਸਾਈਕਲ ਤੇ ਸਵਾਰ ਹੋ ਕੇ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਮਾਰਨ ਵਾਲਿਆਂ ਵਿਚੋਂ ਇਕ ਵਿਅਕਤੀ ਦਸਤਾਰਧਾਰੀ ਵੀ ਦੱਸਿਆ ਜਾ ਰਿਹਾ ਹੈ ਤੇ ਦੋ ਵਿਅਕਤੀ ਮੋਨੇ ਦੱਸੇ ਜਾ ਰਹੇ ਹਨ।
ਪੁਲਸ ਨੇ ਘਟਨਾਕ੍ਰਮ ਵਾਲੀ ਥਾਂ ਤੇ ਪਹੁੰਚ ਕਰ ਦਿੱਤੀ ਹੈ ਜਾਂਚ ਸ਼ੁਰੂ
ਸੰਜੇ ਵਰਮਾ ਦਾ ਜਿਸ ਥਾਂ ਤੇ ਕਤਲ ਹੋਇਆ ਵਾਲੀ ਥਾਂ ਤੇ ਜਾਂਚ ਕਰਨ ਲਈ ਪੁਲਸ ਵੀ ਮੌਕੇ ਤੇ ਪਹੁੰਚ ਗਈ ਤੇ ਉਸਨੇ ਜਦੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਪਰਿਵਾਰਕ ਮੈਂਬਰਾਂ ਮੁਤਾਬਕ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਜਿਸ ਦੇ ਚਲਦਿਆਂ ਅਜਿਹੇ ਘਟਨਾਕ੍ਰਮ ਨੂੰ ਅੰਜਾਮ ਦੇਣ ਦਾ ਕਾਰਨ ਮੁੱਖ ਤੌਰ ਤੇ ਫਿਰੌਤੀ ਮੰਨਿਆਂ ਜਾ ਰਿਹਾ ਹੈ ।
Read More : ਅੰਮ੍ਰਿਤਸਰ ‘ਚ ਆਨਰ ਕਿਲਿੰਗ: ਪਿਓ ਨੇ ‘ਧੀ ਅਤੇ ਉਸਦੇ ਪ੍ਰੇਮੀ’ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ