ਮੱਕੀ ਹੇਠ ਰਕਬਾ ਵਧਾਉਣ ਲਈ ਖੇਤੀਬਾੜੀ ਵਿਭਾਗ ਯਤਨਸ਼ੀਲ : ਡਾ. ਜਸਵਿੰਦਰ ਸਿੰਘ

0
4
Agriculture Department

ਪਟਿਆਲਾ, 5 ਜੁਲਾਈ 2025 : ਮੁੱਖ ਖੇਤੀਬਾੜੀ ਅਫ਼ਸਰ (Chief Agricultural Officer) ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਫ਼ਸਲੀ ਵਿਭਿੰਨਤਾ ਪ੍ਰੋਗਰਾਮ ਅਧੀਨ ਪਟਿਆਲਾ ਜ਼ਿਲ੍ਹੇ ਨੂੰ ਮੌਜੂਦਾ ਸਾਉਣੀ ਸੀਜ਼ਨ ਦੌਰਾਨ ਮੱਕੀ ਹੇਠ ਰਕਬਾ 500 ਏਕੜ (200 ਹੈਕਟੇਅਰ ਰਕਬਾ) ਤੱਕ ਵਧਾਉਣ ਦਾ ਟੀਚਾ ਪ੍ਰਾਪਤ ਹੋਇਆ ਹੈ, ਜਿਸ ਵਿੱਚ 20 ਕਲੱਸਟਰ ਪ੍ਰਦਰਸ਼ਨੀਆਂ (10 ਹੈਕਟੇਅਰ ਪ੍ਰਤੀ ਪ੍ਰਦਰਸ਼ਨੀ) ਹਨ ਜਿਨ੍ਹਾਂ ਦੀ ਬਲਾਕ ਵਾਰ ਵੰਡ ਕੀਤੀ ਗਈ ਹੈ ।

ਮੱਕੀ ਬੀਜਣ ਦੇ ਚਾਹਵਾਨ ਕਿਸਾਨ ਵੈਬਸਾਈਟ ਉੱਪਰ ਅਰਜ਼ੀ ਕਰ ਸਕਦੇ ਹਨ ਅਪਲਾਈ

ਮੱਕੀ ਬੀਜਣ (Sowing corn) ਦੇ ਚਾਹਵਾਨ ਕਿਸਾਨ ਵੈਬਸਾਈਟ (Farmer’s website) agrimachinerypb.com ਉੱਪਰ ਅਰਜ਼ੀ ਅਪਲਾਈ ਕਰ ਸਕਦੇ ਹਨ ਅਤੇ ਪੋਰਟਲ ਉੱਪਰ ਰਜਿਸਟ੍ਰੇਸ਼ਨ ਲਈ ਬਲਾਕ ਰਾਜਪੁਰਾ ਦੇ ਕਿਸਾਨ ਬਲਾਕ ਖੇਤੀਬਾੜੀ ਅਫ਼ਸਰ, ਰਾਜਪੁਰਾ ਜਪਿੰਦਰ ਸਿੰਘ (79735-74542), ਬਲਾਕ ਘਨੌਰ ਦੇ ਕਿਸਾਨ ਬਲਾਕ ਖੇਤੀਬਾੜੀ ਅਫ਼ਸਰ ਘਨੌਰ ਰਣਜੋਧ ਸਿੰਘ (99883-12299), ਬਲਾਕ ਪਟਿਆਲਾ ਦੇ ਕਿਸਾਨ ਬਲਾਕ ਖੇਤੀਬਾੜੀ ਅਫ਼ਸਰ ਪਟਿਆਲਾ ਗੁਰਮੀਤ ਸਿੰਘ (97791-60950), ਬਲਾਕ ਭੁਨਰਹੇੜੀ ਦੇ ਕਿਸਾਨ ਬਲਾਕ ਖੇਤੀਬਾੜੀ ਅਫ਼ਸਰ, ਭੁਨਰਹੇੜੀ ਅਵਨਿੰਦਰ ਸਿੰਘ ਮਾਨ (80547-04471), ਬਲਾਕ ਨਾਭਾ ਦੇ ਕਿਸਾਨ ਬਲਾਕ ਖੇਤੀਬਾੜੀ ਅਫ਼ਸਰ ਨਾਭਾ ਜੁਪਿੰਦਰ ਸਿੰਘ ਗਿੱਲ (97805-60004) ਅਤੇ ਬਲਾਕ ਸਮਾਣਾ ਦੇ ਕਿਸਾਨ ਬਲਾਕ ਖੇਤੀਬਾੜੀ ਅਫ਼ਸਰ ਸਮਾਣਾ ਸਤੀਸ਼ ਕੁਮਾਰ (97589-00047) ਨਾਲ ਸੰਪਰਕ ਕਰ ਸਕਦੇ ਹਨ ਤਾਂ ਜੋ ਕਿਸਾਨਾਂ ਨੂੰ ਰਜਿਸਟ੍ਰੇਸ਼ਨ ਕਰਨ ਵਿੱਚ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਕਿਸਾਨ ਜਿਲਾ ਪਟਿਆਲਾ ਵਿਚ ਵਧ ਤੋਂ ਵਧ ਮੱਕੀ ਦੇ ਰਕਬੇ ਦੀ ਕਰਨ ਬਿਜਾਈ

ਉਨ੍ਹਾਂ ਕਿਸਾਨਾਂ ਨੂੰ ਅਪੀਲ (Appeal to farmers) ਕੀਤੀ ਕਿ ਜ਼ਿਲ੍ਹਾ ਪਟਿਆਲਾ ਵਿੱਚ ਵੱਧ ਤੋਂ ਵੱਧ ਮੱਕੀ ਦੇ ਰਕਬੇ ਦੀ ਬਿਜਾਈ ਕੀਤੀ ਜਾਵੇ ਤਾਂ ਜੋ ਜ਼ਿਲ੍ਹੇ ਵਿੱਚ ਫ਼ਸਲੀ ਵਿਭਿੰਨਤਾ ਸਕੀਮ ਨੂੰ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਹਰੇਕ ਕਲੱਸਟਰ ਪ੍ਰਦਰਸ਼ਨੀ (10 ਹੈਕਟੇਅਰ) ਲਈ ਇੱਕ ਅਗਾਂਹਵਧੂ ਕਿਸਾਨ ਨੂੰ ਇਨ੍ਹਾਂ ਦੇ ਮੁਖੀਆ ਵਜੋਂ ਘੋਸ਼ਿਤ ਕੀਤਾ ਜਾਵੇਗਾ ਜਿਸ ਨੂੰ ਇੱਕ ਮੁਸ਼ਤ 2000 ਰੁਪਏ ਪ੍ਰਤੀ ਕਲੱਸਟਰ ਪ੍ਰਦਰਸ਼ਨੀ (Cluster Exhibition) ਦੀ ਦੇਖ ਰੇਖ ਵੱਜੋ ਮਾਣਭੱਤਾ ਵੀ ਦਿੱਤਾ ਜਾਵੇਗਾ ।

Read More : ਫ਼ਿਰੋਜ਼ਪੁਰ ਦੇ ਮੁੱਖ ਖੇਤੀਬਾੜੀ ਅਫ਼ਸਰ ਮੁਅੱਤਲ, ਡੀਏਪੀ ਨੂੰ ਗੈਰ-ਕਾਨੂੰਨੀ ਢੰਗ ਨਾਲ ਕੀਤਾ ਸਟੋਰ

LEAVE A REPLY

Please enter your comment!
Please enter your name here