ਯੂਨੀਵਰਸਿਟੀ ਵਿਚ ਤਾਇਨਾਤ ਸੁਪਰਡੈਂਟ ਦੀ ਕੁੜੀ ਕੀਤੀ ਖੁਦਕੁਸ਼ੀ

0
11
Punjab University Chandigarh

ਚੰਡੀਗੜ੍ਹ, 4 ਜੁਲਾਈ 2025 : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ (Punjab University Chandigarh) ਵਿਚ ਸੁਪਰਡੈਂਟ ਦੇ ਤੌਰ ਤੇ ਨਿਯੁਕਤ ਇਕ ਵਿਅਕਤੀ ਦੀ ਕੁੜੀ ਵਲੋ਼ ਹੀ ਯੂਨੀਵਰਸਿਟੀ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਕੌਣ ਹੈ ਮ੍ਰਿਤਕਾ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਫਾਹਾ ਲੈ ਕੇ ਖੁਦਕੁਸ਼ੀ (Suicide by hanging) ਕਰਨ ਵਾਲੀ ਲੜਕੀ 26 ਸਾਲਾ ਅਮਨਦੀਪ ਕੌਰ (26-year-old Amandeep Kaur) ਹੈ । ਜਿਸਦੇ ਚਲਦਿਆਂ ਯੂਨੀਵਰਸਿਟੀ ਵਿਚ ਵੀ ਸੋਗ ਤੇ ਡਰ ਵਾਲਾ ਮਾਹੌਲ ਪੈਦਾ ਹੋ ਗਿਆ ਹੈ।

ਸੁਸਾਈਡ ਨੋਟ ਵੀ ਹੋਇਆ ਹੈ ਬਰਾਮਦ

ਚੰਡੀਗੜ੍ਹ ਵਿਚ ਬਣੀ ਪੰਜਾਬ ਯੂਨੀਵਰਸਿਟੀ ਵਿਚ ਖੁਦਕੁਸ਼ੀ ਕਰਨ ਵਾਲੇ ਅਮਨਦੀਪ ਕੌਰ ਦੇ ਕੋਲੋਂ ਇਕ ਸੁਸਾਈਡ ਨੋਟ (Suicide note) ਵੀ ਮਿਲਿਆ ਹੈ, ਜਿਸ ਵਿਚ ਇਸ ਲਈ ਕਿਸੇ ਨੂੰ ਵੀ ਜਿੰਮੇਵਾਰ ਨਹੀਂ ਠਹਿਰਾਇਆ ਗਿਆ ਹੈ। ਨੋਟ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਮੈਂ ਜੋ ਵੀ ਕਰ ਰਹੀ ਹਾਂ ਆਪਣੀ ਮਰਜ਼ੀ ਨਾਲ ਕਰ ਰਹੀ ਹਾਂ, ਬਸ ਹੁਣ ਹੋਰ ਬਰਦਾਸ਼ਤ ਨਹੀਂ ਹੋ ਰਿਹਾ।

ਕੁੜੀ ਦੀ ਦੋ ਦਿਨਾਂ ਬਾਅਦ ਸੀ ਮੰਗਣੀ

ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਅਮਨਦੀਪ ਕੌਰ ਨਾਮੀ ਕੁੜੀ ਵਲੋਂ ਖੁਦਕੁਸ਼ੀ ਕੀਤੀ ਗਈ ਹੈ ਦੀ ਦੋ ਦਿਨਾਂ ਬਾਅਦ ਮੰਗਣੀ ਵੀ ਸੀ ਪਰ ਹੁਣ ਪੂਰੇ ਘਰ ਵਿਚ ਗਮਗੀਨ ਵਾਲਾ ਮਾਹੌਲ ਪੈਦਾ ਹੋ ਗਿਆ ਹੈ।ਪੁਲਸ ਮਾਮਲੇ ਦੀ ਜਾਂਚ ’ਚ ਕਰ ਰਹੀ ਹੈ ।

Read More : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਚੋਣਾਂ ਦਾ ਹੋਇਆ ਐਲਾਨ

LEAVE A REPLY

Please enter your comment!
Please enter your name here