ਚੰਡੀਗੜ੍ਹ, 4 ਜੁਲਾਈ 2025 : ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ (ਮੰਤਰੀ ਮੰਡਲ ਮਾਮਲੇ ਸ਼ਾਖਾ) ਵਲੋਂ ਬੀਤੇ ਦਿਨੀ਼ ਇਕ ਨੋਟੀਫਿਕੇਸ਼ਨ 2-1-2022-ਕੈਬਨਿਟ-3580-ਮਿਤੀ 3-07-2025 ਜਾਰੀ ਕਰਕੇ ਸੰਜੀਵ ਅਰੋੜਾ ਕੈਬਨਿਟ ਮੰਤਰੀ ਨਿਯੁਕਤ ਹੋਣ ਉਪਰੰਤ ਮੁੱਖ ਮੰਤਰੀ ਪੰਜਾਬ ਦੀ ਸਲਾਹ ਤੇ ਪੰਜਾਬ ਦੇ ਰਾਜਪਾਲ ਵਲੋਂ ਕੈਬਨਿਟ ਮੰਤਰੀਆਂ ਵਿਚਕਾਰ ਪੋਰਟਫੋਲੀਓ ਦੀ ਵੰਡ ਸਬੰਧੀ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ( Notification Regarding Portfolio) ਨੰ 2-1-2022-2 ਕੈਬਨਿਟ-2230 ਮਿਤੀ 23-09-2024 ਵਿਚ ਅੰਸਿ਼ਕ ਸੋਧ ਕਰਦਿਆਂ ਪੋਰਟਫੋਲੀਓ ਦੀ ਮੁੜ ਵੰਡ ਕੀਤੀ ਗਈ ਹੈ ।
ਜਿਸ ਤਹਿਤ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਜਿਨ੍ਹਾਂ ਕੋਲ ਸੈਰ-ਸਪਾਟਾ ਅਤੇ ਸੱਭਿਆਚਾਰ ਮਾਮਲੇ, ਨਿਵੇਸ਼ ਪ੍ਰੋਤਸਾਹਨ, ਕਿਰਤ, ਪ੍ਰਾਹੁਣਚਾਰੀ, ਉਦਯੋਗ ਤੇ ਵਣ ਅਤੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਸਨ ਨੂੰ ਨੋਟੀਫਿਕੇਸ਼ਨ ਕਰਕੇ ਬਦਲੇ ਗਏ ਪੋਰਟਫੋਲੀਓ ਤਹਿਤ ਮੌਜੂਦਾ ਸਮੇਂ ਵਿਚ ਸੈਰ-ਸਪਾਟਾ ਅਤੇ ਸੱਭਿਆਚਾਰ ਮਾਮਲੇ, ਕਿਰਤ, ਪ੍ਰਾਹੁਣਚਾਰੀ ਤੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਦਿੱਤੇ ਗਏ ਹਨ ।
ਸੰਜੀਵ ਅਰੋੜਾ ਸੰਭਾਲਿਆ ਸਹੂੰ ਚੁੱਕਦਿਆਂ ਹੀ ਵਿਭਾਗਾਂ ਦਾ ਕੈਬਨਿਟ ਮੰਤਰੀ ਵਜੋਂ ਕਾਰਜਭਾਰ
ਜਦੋਂ ਕਿ ਕੈਬਨਿਟ ਮੰਤਰੀ ਬਣੇ ਸੰਜੀਵ ਅਰੋੜਾ (Sanjeev Arora) ਨੂੰ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਤੇ ਪ੍ਰਵਾਸੀਭਾਰਤੀ ਮਾਮਲੇ ਸੌਂਪੇ ਗਏ ਹਨ। ਨੋਟੀਫਿਕੇਸ਼ਨ ਜਾਰੀ ਕਰਕੇ ਦੱਸਿਆ ਗਿਆ ਹੈ ਕਿ ਬਾਕੀ ਕੈਬਨਿਟ ਮੰਤਰੀਆਂ ਨੂੰ ਪਹਿਲਾਂ ਅਲਾਟ ਹੋਏ ਪੋਰਟਫੋਲੀਓ ਉਸੇ ਤਰ੍ਹਾਂ ਜਾਰੀ ਰੱਖਿਆ ਗਿਆ ਹੈ ਤੇ ਨਾਲ ਹੀ ਕਲੀਅਰ ਕੀਤਾ ਗਿਆ ਹੈ ਕਿ ਜੇਕਰ ਕੋਈ ਪੋਰਟਫੋਲੀਓ ਕਿਸੇ ਕੈਬਨਿਟ ਮੰਤਰੀ ਨੂੰ ਅਲਾਟ ਨਹੀਂ ਹੋਇਆ ਤਾਂ ਉਹ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Chief Minister Punjab Bhagwant Singh Mann) ਦੇ ਆਪਣੇ ਕੋਲ ਹੀ ਰੱਖਿਆ ਜਾਵੇਗਾ।
Read More : ਸੰਜੀਵ ਅਰੋੜਾ ਨੂੰ ਮਿਲੇ ਉਦਯੋਗ, ਵਣਜ, ਨਿਵੇਸ਼ ਪ੍ਰਮੋਸ਼ਨ, ਐਨ. ਆਰ. ਆਈ. ਮਾਮਲੇ