ਨਵੀਂ ਦਿੱਲੀ, 3 ਜੁਲਾਈ 2025 : ਘਰ ਵਿਚ ਕੰਮ ਕਰਦੇ ਨੌਕਰ ਨੇ ਆਪਣੀ ਮਾਲਕਨ ਅਤੇ ਉਸਦੇ ਪੁੱਤਰ ਦੋਹਾਂ ਨੂੰ ਮੌ.ਤ ਦੇ ਘਾਟ ਉਤਾਰ ਦਿੱਤਾ ਹੈ । ਕਿਉਂਕਿ ਮਾਲਕਨ ਨੇ ਆਪਣੇ ਨੌਕਰ ਨੂੰ ਕਿਸੇ ਗੱਲ ਨੂੰ ਲੈ ਕੇ ਝਿੜਕ ਦਿੱਤਾ ਸੀ ।
ਕਿਹੜੀ ਥਾਂ ਤੇ ਵਾਪਰਿਆ ਹੈ ਇਹ ਘਟਨਾਕ੍ਰਮ
ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਦੱਖਣ ਪੂਰਬੀ ਖੇਤਰ ਲਾਜਪਤ ਨਗਰ (Lajpat Nagar) ਵਿਚ ਬੁੱਧਵਾਰ ਦੇਰ ਸ਼ਾਮ ਨੌਕਰ ਨੇ ਮਾਲਕਨ ਤੇ ਮੁੰਡੇ ਨੂੰ (To the owner and the boy) ਮਾਲਕ ਦੇ ਘਰ ਤੋ਼ ਬਾਹਰ ਹੋਣ ਦੇ ਚਲਦਿਆਂ ਕ. ਤ. ਲ (Murder) ਕੀਤਾ ਅਤੇ ਫਿਰ ਆਪਣੇ ਵਲੋਂ ਕੀਤੇ ਗਏ ਇਸ ਜੁਰਮ ਦੀ ਗੱਲ ਵੀ ਕਬੂਲ ਲਈ।
ਕੌਣ ਹੈ ਜਿਸਨੇ ਕੀਤੇ ਹਨ ਦੋਵੇਂ ਕ. ਤ. ਲ
ਦਿੱਲੀ ਦੇ ਲਾਜਪਤ ਨਗਰ ਵਿਖੇ ਘਰ ਵਿਚ ਕੰਮ ਕਰਨ ਵਾਲਾ ਵਿਅਕਤੀ (ਨੌਕਰ) ਦਾ ਨਾਮ ਮੁਕੇਸ਼ ਹੈ ਤੇ ਇਹ ਬਿਹਾਰ ਦਾ ਰਹਿਣ ਵਾਲਾ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਮੁਕੇਸ਼ ਉਕਤ ਪਰਿਵਾਰ ਲਈ ਡਰਾਈਵਰੀ ਕਰਨ ਤੋ਼ ਇਲਾਵਾ ਇੱਕ ਕੱਪੜੇ ਦੀ ਦੁਕਾਨ `ਤੇ ਸਹਾਇਕ ਦੇ ਤੌਰ ਤੇ ਕੰਮ ਵੀ ਕਰਦਾ ਸੀ ।
ਘਟਨਾ ਦਾ ਕਿਵੇਂ ਤੇ ਕਿਸਨੂੰ ਲੱਗਿਆ ਪਤਾ
ਘਰ ਦੇ ਮਾਲਕ ਕੁਲਦੀਪ ਸਿੰਘ ਜੋ ਕਿ ਘਰ ਤੋ਼ ਬਾਹਰ ਸੀ ਜਦੋਂ ਘਰ ਆਇਆ ਤਾਂ ਉਸਨੂੰ ਘਰ ਦਾ ਦਰਵਾਜ਼ਾ ਬੰਦ ਮਿਲਿਆ ਤੇ ਦਰਵਾਜ਼ੇ ਵਿਚੋਂ ਖੂ.ਨ ਟਪਕਦਾ ਦਿਖਾਈ ਦਿੱਤਾ, ਜਿਸ ਤੇ ਉਸਨੇ ਜਦੋਂ ਪੁਲਸ ਨੂੰ ਦੱਸਿਆ ਤਾਂ ਪੁਲਸ ਟੀਮ ਅਤੇ ਕੁਲਦੀਪ ਸਿੰਘ ਜਦੋਂ ਘਰ ਵਿਚ ਦਾਖਲ ਹੋਏ ਤਾਂ ਦੇਖਿਆ ਕਿ ਉਸਦੀ ਪਤਨੀ ਅਤੇ ਉਸਦੇ ਪੁੱਤਰ ਦੀਆਂ ਲਾ.ਸ਼ਾਂ ਖੂਨ ਨਾਲ ਲਿਬੜੀਆਂ (Bodies covered in blood) ਪਈਆਂ ਸਨ।
ਔਰਤ ਤੇ ਬੱਚੇ ਦਾ ਕੀ ਨਾਮ ਹੈ
ਦਿੱਲੀ ਦੇ ਲਾਜਪਤ ਨਗਰ ਵਿਖੇ ਨੌਕਰ ਵਲੋ਼ ਮੌ. ਤ ਦੇ ਘਾਟ ਉਤਾਰੇ ਗਏ ਮਾਂ-ਪੁੱਤ ਵਿਚੋਂ ਔਰਤ ਦਾ ਨਾਮ ਰੁਚਿਕਾ (42) ਤੇ ਪੁੱਤਰ ਦਾ ਨਾਮ ਕ੍ਰਿਸ਼ (14) ਹੈ । ਮਹਿਲਾ ਦੇ ਪਤੀ ਕੁਲਦੀਪ ਵਲੋਂ ਇਸ ਸਬੰਧੀ ਪੁਲਸ ਵਿਚ ਸਿ਼ਕਾਇਤ ਦਰਜ ਕਰਵਾ ਦਿੱਤੀ ਗਈ ਤੇ ਮਾਮਲੇ ਦੀ ਜਾਂਚ ਪੁਲਸ ਵਲੋਂ ਜਾਰੀ ਹੈ ।
Read More : ਅਕਾਲੀ ਆਗੂ ਦੇ ਸਾਬਕਾ ਪੀਏ ਦਾ ਸ਼ਰੇਆਮ ਹਾਈਵੇਅ ‘ਤੇ ਕਤਲ