ਨਵੀਂ ਦਿੱਲੀ, 3 ਜੁਲਾਈ 2025 : ਬਾਲੀ (Bali) ਨੇੜੇ ਇਕ ਕਿਸ਼ਤੀ ਜੋ ਕਿ ਯਾਤਰੀਆਂ ਤੇ ਹੋਰ ਟਰੱਕ ਆਦਿ ਵਾਹਨ ਵੀ ਨਾਲ ਲਿਜਾ ਰਹੀ ਸੀ ਦੇ ਡੁੱਬਣ ਦੇ ਚਲਦਿਆਂ ਜਿਥੇ ਹਾਲੇ ਤੱਕ 4 ਜਣਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ, ਉਥੇ 65 ਲੋਕ ਇਸ ਕਿਸ਼ਤੀ ਵਿਚ ਸਵਾਰ ਸਨ (65 people were on board this boat.) । ਜਿਨ੍ਹਾਂ ਵਿਚ 55 ਯਾਤਰੀ ਅਤੇ 12 ਚਾਲਕ ਦਲ ਦੇ ਮੈਂਬਰ ਸਨ ।
ਕਿਸ਼ਤੀ ਹੋਈ ਸੀ ਪੂਰਬੀ ਜਾਵਾ ਦੇ ਕੇਤਾਪਾਂਗ ਬੰਦਰਗਾਹ ਤੋਂ ਬਾਲੀ ਦੇ ਗਿਲੀਮਾਨੁਕ ਬੰਦਰਗਾਹ ਵੱਲ ਰਵਾਨਾ
ਇੰਡੋਨੇਸ਼ੀਆ (Indonesia) ਦੇ ਪ੍ਰਸਿੱਧ ਸੈਰ-ਸਪਾਟਾ ਸ਼ਹਿਰ ਬਾਲੀ ਨੇੜੇ ਸਮਾਨ ਤੇ ਯਾਤਰੀਆਂ ਨਾਲ ਭਰੀ ਕਿਸ਼ਤੀ ਜੋ ਕਿ ਪੂਰਬੀ ਜਾਵਾ ਦੇ ਕੇਤਾਪਾਂਗ ਬੰਦਰਗਾਹ ਤੋਂ ਬਾਲੀ ਦੇ ਗਿਲੀਮਾਨੁਕ ਬੰਦਰਗਾਹ ਵੱਲ ਰਵਾਨਾ ਹੋਈ ਸੀ ਰਵਾਨਾ ਹੋਣ ਦੇ ਸਿਰਫ਼ ਅੱਧੇ ਕੁ ਘੰਟੇ ਦੇ ਸਮੇਂ ਦੇ ਦੌਰਾਨ ਹੀ ਦੋ ਫੁੱਟ ਤੱਕ ਉਠੀਆਂ ਸਮੁੰਦਰੀ ਲਹਿਰਾਂ ਦੀ ਲਪੇਟ ਵਿਚ ਪਾਣੀ ਵਿਚ ਹੀ ਸਮਾ ਗਈ। ਉਕਤ ਹਾਦਸੇ ਵਿਚ 23 ਲੋਕਾਂ ਨੂੰ ਬਚਾਇਆ (23 people rescued) ਗਿਆ ਜੋ ਕਿ ਪਾਣੀ ਵਿਚ ਡੁੱਬਣ ਕਰਕੇ ਬੇਹੋਸ਼ੀ ਦੀ ਹਾਲਤ ਵਿਚ ਸਨ ।
Read More : ਯਾਤਰੀਆਂ ਨਾਲ ਭਰੀ ਕਿਸ਼ਤੀ ਸਮੁੰਦਰ ‘ਚ ਪਲਟੀ