ਬਿਜਲੀ ਸਬੰਧੀ ਸਮੱਸਿਆ ਲਈ ਹੁਣ ਨੋ ਟੈਨਸ਼ਨ

0
65
Electricity

ਮੋਹਾਲੀ, 2 ਜੁਲਾਈ 2025 : ਆਈ. ਏ. ਐਸ. ਅਧਿਕਾਰੀ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵਲੋਂ ਬਿਜਲੀ ਸਬੰਧੀ ਸਮੱਸਿਆਵਾਂ (Electrical problems) ਦਾ ਹੱਲ ਜੰਗੀ ਪੱਧਰ ਤੇ ਪਹਿਲ ਦੇ ਆਧਾਰ ਤੇ ਕਰਨ ਨੂੰ ਲੈ ਕੇ ਨੋ ਟੈਨਸ਼ਨ ਦੇ ਉਦੇਸ਼ ਤਹਿਤ ਵਨ ਮਿਸਡ ਕਾਲ ਜਾਂ ਵਨ ਟੈਕਸਟ ਮੈਸੇਜ ਭੇਜਣ ਤੇ ਹੀ ਸਮੱਸਿਅ ਦਾ ਹੱਲ ਕਰਨ ਦਾ ਬੀੜਾ ਚੁੱਕਿਆ ਹੈ। ਇਸ ਤਹਿਤ ਬਿਜਲੀ ਖਪਤਕਾਰਾਂ ਨੂੰ ਸਿਰਫ਼ ਆਪਣੀ ਬਿਜਲੀ ਸਬੰਧੀ ਪੇਸ਼ ਆ ਰਹੀ ਸਮੱਸਿਆ ਦੇ ਚਲਦਿਆਂ ਨਾ ਤਾਂ ਬਿਜਲੀ ਵਿਭਾਗ ਦੇ ਦਫ਼ਤਰ ਜਾਣ ਦੀ ਲੋੜ ਹੈ ਤੇ ਨਾ ਹੀ ਲੰਮੇ ਸਮੇਂ ਤੱਕ ਫੋਨ ਕਾਲ ਬਿਜੀ ਹੈ ਜਾਂ ਹੋਲਡ ਹੈ ਤੇ ਰੁਕਣ ਦੀ ਲੋੜ ਹੈ।

ਖਪਤਕਾਰਾਂ ਕਰਨਗੇ 1912 ਤੇ ਕਾਲ ਜਾਂ ਨੋ ਸਪਲਾਈ ਦਾ ਟੈਕਸਟ ਮੈਸੇਜ

ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਹੁਣ ਬਿਜਲੀ ਸਮੱਸਿਆ ਦੇ ਹੱਲ ਲਈ 1912 (1912) ਨੰਬਰ ਤੇ ਕਾਲ ਤੋ਼ ਇਲਾਵਾ ਨੋ ਸਪਲਾਈ ਟੈਕਸਟ ਮੈਸੇਜ ਭੇਜਣਾ ਹੋਵੇਗਾ ਤਾਂ ਜੋ ਸਿ਼ਕਾਇਤ ਦਰਜ ਹੋ ਸਕੇ।ਇਥੇ ਹੀ ਬਸ ਨਹੀਂ ਪੀ. ਐਸ. ਪੀ. ਸੀ. ਐਲ. ਕੰਜਿ਼ਊਮਰ ਐਪ ਰਾਹੀਂ ਜਾਂ ਟੋਲ ਫ੍ਰੀ ਨੰਬਰ 18001801512 ਤੇ ਸਿਰਫ਼ ਮਿਸਡ ਕਾਲ (Missed call) ਦੇ ਕੇ ਵੀ ਸਿ਼ਕਾਇਤ ਦਰਜ ਕੀਤੀ ਜਾ ਸਕੇਗੀ।

ਪਾਵਰਕਾਮ ਨੇ ਵਟਸਐਪ ਰਾਹੀਂ ਸਿ਼ਕਾਇਤਾਂ ਲੈਣ ਦੀ ਸਹੂਲਤ ਕੀਤੀ ਸ਼ੁਰੂ

ਬਿਜਲੀ ਖਪਤਕਾਰਾਂ ਨੂੰ ਪੇਸ਼ ਆਉਂਦੀ ਬਿਜਲੀ ਸਮੱਸਿਆ ਸਬੰਧੀ ਸਿ਼ਕਾਇਤ ਦਰਜ ਕਰਵਾਉਣ ਲਈ ਖਪਤਕਾਰਾਂ ਨੂੰ ਹੁਣ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪੀ. ਐਸ. ਪੀ. ਸੀ. ਐਲ.) ਵਲੋ਼ ਵਟਸਪਐਪ ਨੰਬਰ (WhatsApp number) 96461-01912 ਤੇ ਵੀ ਮੈਸੇਜ ਭੇਜ ਸਕਦੇ ਹਨ। ਇਸਦੇ ਨਾਲ-ਨਾਲ ਫੇਸਬੁੱਕ, ਟਵੀਟਰ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ `ਤੇ ਵੀ ਸਿ਼ਕਾਇਤਾਂ ਦਰਜ ਕੀਤੀਆਂ ਜਾ ਸਕਦੀਆਂ ਹਨ ।

Read More : ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਮਿਲੇਗੀ ਨਿਰਵਿਘਨ ਬਿਜਲੀ ਸਪਲਾਈ: ਹਰਭਜਨ ਸਿੰਘ ਈਟੀਓ

LEAVE A REPLY

Please enter your comment!
Please enter your name here