ਮੈਂਬਰ ਪਾਰਲੀਮੈਂਟ ਹਰਸਿਮਰਤ ਬਾਦਲ ਨੇ ਕਰੋੜਾਂ ਮਿਲੇ ਪਰ ਖਰਚੇ ਸਿਰਫ਼ ਲੱਖਾਂ

0
108
Harsimrat Badal

ਚੰਡੀਗੜ੍ਹ, 2 ਜੁਲਾਈ 2025 : ਪੰਜਾਬ ਦੇ ਲੋਕ ਸਭਾ ਹਲਕਾ ਬਠਿੰਡਾ ਤੋ਼ ਸ਼ੋ੍ਰਮਣੀ ਅਕਾਲੀ ਦਲ ਦੀ ਸੀਟ ਤੋ਼ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ (Harsimrat Badal) ਵਲੋ਼ ਸਾਲ 2024 ਤੋਂ ਲੈ ਕੇ ਹੁਣ ਤੱਕ ਐਮ. ਪੀ. ਲੈਂਡ ਫੰਡ (M. P. Land Fund) ਵਿਚੋਂ ਬਠਿੰਡਾ ਦੇ ਵਿਕਾਸ ਲਈ ਸਿਰਫ਼ ਤੇ ਸਿਰਫ਼ 9 ਕਰੋੜ 80 ਲੱਖ ਵਿਚੋਂ 97 ਲੱਖ 56 ਹਜ਼ਾਰ ਰੁਪਏ ਹੀ ਖਰਚ ਕੀਤੇ ਗਏ ਸਨ ।

ਜਿਸ ਤੋ਼ ਸਪੱਸ਼ਟ ਹੁੰਦਾ ਹੈ ਕਿ ਸੋ੍ਰਮਣੀ ਅਕਾਲੀ ਦਲ ਹੋਵੇ ਜਾਂ ਹਰਸਿਮਰਤ ਕੌਰ ਬਾਦਲ ਹੋਣ ਦੋਹਾਂ ਵਲੋ਼ ਹੀ ਕਿੰਨਾ ਕੁ ਵਿਕਾਸ ਬਠਿੰਡਾ ਤੇ ਬਠਿੰਡਾ ਵਾਸੀਆਂ ਦਾ ਕਰਨ ਲਈ ਕਦਮ ਚੁੱਕੇ ਗਏ ਹਨ ਕਿਉਂਕਿ ਜੋ ਵਿਅਕਤੀ ਆਏ ਹੋਏ ਪੈਸਿਆਂ ਨੂੰ ਲੋਕ ਸਭਾ ਹਲਕਾ ਬਠਿੰਡਾ ਦੇ ਵਿਕਾਸ ਲਈ ਨਾ ਖਰਚੇ ਤੇ ਵਾਰ ਵਾਰ ਇਹੋ ਗੱਲ ਆਖੇ ਉਨ੍ਹਾਂ ਬਠਿੰਡਾ ਲੋਕ ਸਭਾ ਹਲਕੇ ਦੀ ਨੁਹਾਰ ਬਦਲ ਦਿੱਤੀ ਹੈ ਜਦੋ਼ ਕਿ ਲੋਕ ਸਭਾ ਹਲਕਾ ਬਠਿੰਡਾ ਦੇ ਵਸਨੀਕਾਂ ਨੇ ਹਰਸਿਮਰਤ ਕੌਰ ਬਾਦਲ ਨੂੰ ਚਾਰ ਵਾਰੀ ਐਮ. ਪੀ. ਜਿਤਾਇਆ ਹੈ ।

90 ਫੀਸਦੀ ਫੰਡ ਅਣਵਰਤਿਆ ਹੀ ਪਿਆ ਹੈ

ਐਮ. ਪੀ. ਹਰਸਿਮਰਤ ਕੌਰ ਬਾਦਲ ਵਲੋਂ ਕਰੋੜਾਂ ਵਿਚੋਂ ਸਿਰਫ਼ ਲੱਖਾਂ ਰੁਪਏ ਹੀ ਖਰਚ ਕੀਤੇ ਜਾਣਾ ਯਾਨੀ ਕਿ 90 ਫ਼ੀਸਦੀ ਫ਼ੰਡ ਨਾ ਵਰਤਿਆ (90 percent of funds not used) ਜਾਣਾ ਬੜਾ ਹੀ ਹੈਰਾਨੀਜਨਕ ਹੈ । ਹਰਸਿਮਤ ਕੌਰ ਬਾਦਲ ਵਲੋ਼ ਫੰਡ ਦਾ ਵਿਕਾਸ ਲਈ ਇਸਤੇਮਾਲ ਨਾ ਕਰਨਾ ਉਨ੍ਹਾਂ ਦੀ ਬਠਿੰਡਾ ਦੇ ਵਿਕਾਸ ਪ੍ਰਤੀ ਦਿਲਚਸਪੀ ਨੂੰ ਦਰਸਾਉਂਦੀ ਹੈ ਜੋ ਸਿੱਧੇ ਸਿੱਧੇ ਬਠਿੰਡਾ ਵਾਸੀਆਂ ਨਾਲ ਇਕ ਤਰ੍ਹਾਂ ਦਾ ਧੋਖਾ ਹੈ ।

Read More : ਹਰਸਿਮਰਤ ਕੌਰ ਬਾਦਲ ਦਾ ਪੰਜਾਬ ਸਰਕਾਰ ‘ਤੇ ਤਿੱਖਾ ਹਮਲਾ , ਜਾਣੋ ਕੀ ਬੋਲੇ 

LEAVE A REPLY

Please enter your comment!
Please enter your name here