ਚੰਡੀਗੜ੍ਹ, 1 ਜੁਲਾਈ 2025 : ਪੰਜਾਬ ਸਰਕਾਰ ਦੀਆਂ ਯੋਜਨਾ ਤੇ ਗਾਈਡਲਾਈਨਜ਼ ਤੇ ਮੋਹਰ ਲਗਾਉਂਦਿਆਂ ਮਨਜ਼ੂਰ ਕੀਤੇ ਗਏ 8500 ਕਰੋੜ ਦੇ ਕਰਜ਼ੇ (Loans worth 8500 crores) ਤੇ ਖੁਸ਼ੀ ਪ੍ਰਗਟ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਅ ਕਿ ਇਹ ਕਰਜ਼ਾ ਅਗਲੇ ਤਿੰਨ ਮਹੀਨਿਆਂ ਵਿਚ ਲਿਆ ਜਾਵੇਗਾ।
ਕਿਹੜੇ ਕਿਹੜੇ ਤਿੰਨ ਮਹੀਨਿਆਂ ਵਿਚ ਲਿਆ ਜਾਵੇਗਾ ਕਰਜਾ਼
ਰਿਜਰਵ ਬੈਂਕ ਆਫ ਇੰਡੀਆ ਵਲੋ਼ 8500 ਕਰੋੜ ਦੇ ਮਨਜ਼ੂਰ ਕਰਜ਼ੇ ਨੂੰ ਕਿਹੜੇ ਕਿਹੜੇ ਮਹੀਨੇ ਵਿਚ ਪੰਜਾਬ ਸਰਕਾਰ ਵਲੋ਼ ਲਿਆ ਜਾਵੇਗਾ ਸਬੰਧੀ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਹਰਪਾਲ ਚੀਮਾ (Finance Minister Harpal Cheema) ਨੇ ਦੱਸਿਆ ਕਿ ਇਹ ਕਰਜ਼ਾ ਜੁਲਾਈ, ਅਗਸਤ ਤੇ ਸਤੰਬਰ ’ਚ ਲਿਆ ਜਾਵੇਗਾ ਤੇ ਪੰਜਾਬ ਸਰਕਾਰ ਵਲੋਂ ਇਸ ਸਾਲ 49000 ਕਰੋੜ ਰੁਪਏ ਦਾ ਕਰਜ਼ਾ ਵੀ ਲਿਆ ਜਾ ਰਿਹਾ ਹੈ।
ਕਰਜ਼ਾ ਲੈਣ ਗਲਤ ਲਈ ਵੱਡੇ ਵੱਡੇ ਦੇਸ਼ ਲੈਂਦੇ ਹਨ ਕਰਜਾ
ਪੰਜਾਬ ਸਰਕਾਰ ਵਲੋਂ ਆਰ. ਬੀ. ਆਈ. (R. B. I.) ਤੋਂ ਲਏ ਜਾ ਰਹੇ 8500 ਕਰੋੜ ਦੇ ਅਤੇ 49000 ਕਰੋੜ ਦੇ ਕਰਜ਼ੇ ਸਬੰਧੀ ਆਪਣਾ ਸਪੱਸ਼ਟੀਕਰਨ ਦਿੰਦਿਆਂ ਕਿਹਾ ਗਿਆ ਕਿ ਕਰਜ਼ਾ ਲੈਣਾ ਕੋਈ ਗਲਤ ਨਹੀਂ ਹੈ ਕਿਉਂਕਿ ਵੱਡੇ ਤੋਂ ਵੱਡਾ ਦੇਸ਼ ਵੀ ਕਰਜ਼ਾ ਲੈਂਦਾ ਹੈ ਪਰ ਮਹਿੰਗੀਆਂ ਵਿਆਜ਼ ਦਰਾਂ `ਤੇ ਕਰਜ਼ਾ ਲੈਣਾ ਪੂਰੀ ਤਰ੍ਹਾਂ ਗਲਤ ਹੈ।ਚੀਮਾ ਆਖਿਆ ਕਿ ਪਿਛਲੀਆਂ ਸਰਕਾਰਾਂ ਨੇ 11 ਤੋਂ 14 ਫ਼ੀਸਦੀ ਮਹਿੰਗੀਆਂ ਵਿਆਜ ਦਰਾਂ ’ਤੇ ਕਰਜ਼ੇ ਲਏ ਜਦਕਿ ਪੰਜਾਬ ਸਰਕਾਰ ਨੇ ਸਿਰਫ਼ 7 ਫ਼ੀਸਦੀ ’ਤੇ ਕਰਜ਼ਾ (Loan at 7 percent) ਲਿਆ ਹੈ ।
Read More : 25 ਅਪ੍ਰੈਲ ਤੱਕ ਕੀਤਾ ਜਾਵੇਗਾ ਪੰਜਾਬ ਟਰਾਂਸਪੋਰਟ ਵਿਭਾਗ ਵਿੱਚ ਲੰਬਿਤ ਅਰਜ਼ੀਆਂ ਦਾ ਨਿਪਟਾਰਾ, ਵਿੱਤ ਮੰਤਰੀ ਨੇ ਦਿੱਤੀ ਜਾਣਕਾਰੀ