ਪਟਿਆਲਾ, 1 ਜੁਲਾਈ 2025 : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ‘ਤੇ ਬਣੀ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਅੱਜ ਉਸ ਵੇਲੇ ਬਹੁਤ ਭਰਵਾਂ ਹੁੰਘਾਰਾ ਮਿਲਿਆ ਜਦੋਂ ਸਾਬਕਾ ਮੰਤਰੀ ਪੰਜਾਬ ਸੁਰਜੀਤ ਸਿੰਘ ਰੱਖੜਾ (Surjit Singh Rakhra) ਨੇ ਪਟਿਅਲਾ, ਨਾਭਾ, ਸਮਾਣਾ ਅਤੇ ਹੋਰ ਇਲਾਕਿਆਂ ਤੋਂ ਆਈ ਸੰਗਤ ਦੀ ਹਾਜ਼ਰੀ ਵਿੱਚ ਪੰਜ ਮੈਂਬਰੀ ਕਮੇਟੀ ਦੇ ਇਕਬਾਲ ਸਿੰਘ ਝੂੰਦਾ ਨੂੰ 1 ਲੱਖ 3 ਹਜ਼ਾਰ 5 ਸੌ ਮੈਂਬਰਾ ਦੀਆਂ ਪਰਚੀਆਂ (1 lakh 3 thousand 5 hundred member slips) ਸੌਂਪੀਆਂ । ਭਰਤੀ ਦੀ ਆਖ਼ਰੀ ਤਾਰੀਕ ਉੱਤੇ ਅੱਜ ਸੁਰਜੀਤ ਸਿੰਘ ਰੱਖੜਾ ਵੱਲੋਂ ਆਪਣੇ ਗ੍ਰਹਿ ਵਿਖੇ ਭਰਤੀ ਦੇ ਮੁਕੰਮਲ ਹੋਣ ਉੱਤੇ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਭਰੀ।
ਅਕਾਲੀ ਦਲ ਪੰਜਾਬ ਨਹੀਂ ਭਾਰਤ ਦੀ ਪੁਰਾਣੀ ਪਾਰਟੀਆਂ ਵਿੱਚੋਂ ਇੱਕ ਹੈ
ਸੰਗਤ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਦੀ ਹੀ ਨਹੀਂ ਸਗੋਂ ਭਾਰਤ ਦੀ ਸੱਭ ਤੋਂ ਪੁਰਾਣੀ ਪਾਰਟੀਆਂ ਵਿੱਚੋਂ ਇੱਕ ਹੈ ਜਿਸਦਾ ਲੋਹਾ ਭਾਰਤ ਦੀਆਂ ਵੱਡੀਆਂ ਪਾਰਟੀਆਂ ਦੇ ਆਗੂ ਮੰਨਦੇ ਰਹੇ ਨੇ ਪਰ ਅਕਾਲੀ ਦਲ (Akali Dal) ਦੇ ਪਿਛਲੇ ਡੇਢ ਦਹਾਕੇ ਤੋਂ ਚੱਲੇ ਆ ਰਹੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਦੀ ਸਾਖ ਨੂੰ ਖੋਰਾ ਲਾ ਦਿੱਤਾ ਹੈ। ਇਸ ਦਾ ਅਸਰ ਇਹ ਹੋਇਆ ਕਿ ਭਾਰਤ ਦੇ ਆਗੂਆਂ ਨੇ ਸਾਡੀ ਗੱਲ ਸੁਣਨੀ ਵੀ ਬੰਦ ਕਰ ਦਿੱਤੀ ਤੇ ਪੰਜਾਬ ਦੇ ਲੋਕਾਂ ਨੇ ਸੁਖਬੀਰ ਦੇ ਨਾਮ ‘ਤੇ ਵੋਟ ਪਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ।
ਬਾਦਲ ਨਹੀਂ ਸੁਣੀ ਕੁਰਸੀ ਦੇ ਮੋਹ ਵਿਚ ਸਾਡੀ ਇੱਕ
ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਲਗਾਤਾਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਹੋਣ ਲਈ ਮਨਾਉਂਦੇ ਰਹੇ ਪਰ ਉਸਨੇ ਕੁਰਸੀ ਦੇ ਮੋਹ ਵਿਚ ਸਾਡੀ ਇੱਕ ਨਹੀਂ ਸੁਣੀ । ਅਖੀਰ ਸਾਨੂੰ ਪੰਥ ਅਤੇ ਪੰਜਾਬ ਦੀ ਸਾਖ ਨੂੰ ਉੱਚਾ ਚੁੱਕਣ ਅਤੇ ਲੋਕਾਂ ਵਿਚ ਸ਼੍ਰੋਮਣੀ ਅਕਾਲੀ ਦਲ ਲਈ ਮੁੜ ਉਹ ਸਤਿਕਾਰ ਅਤੇ ਅਪਣੱਤ ਬਹਾਲ ਕਰਨ ਲਈ ਸੰਘਰਸ਼ ਕਰਨਾ ਪਿਆ।
ਅਸੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਹੇਠ ਆਪਣੀ ਸੁਧਾਰ ਲਹਿਰ ਨੂੰ ਵੀ ਭੰਗ ਕਰ ਦਿੱਤਾ ਸੀ
ਰੱਖੜਾ ਨੇ ਕਿਹਾ ਕਿ ਅਸੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਹੇਠ ਆਪਣੀ ਸੁਧਾਰ ਲਹਿਰ ਨੂੰ ਵੀ ਭੰਗ ਕਰ ਦਿੱਤਾ ਸੀ ਪਰ ਅਫਸੋਸ ਕਿ ਸੁਖਬੀਰ ਸਿੰਘ ਬਾਦਲ ਨੇ ਨਾ ਪਹਿਲਾਂ ਅਕਾਲ ਤਖ਼ਤ ਸਾਹਿਬ ਦੀ ਪ੍ਰਵਾਹ ਕੀਤੀ ਤੇ ਹੁਣ ਵੀ ਉਹ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਮੰਨਣ ਤੋਂ ਇਨਕਾਰੀ ਹੈ । ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਹੁਣ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਹੇਠ ਅਜਿਹੀ ਪਾਰਟੀ ਦੀ ਲੋੜ ਹੈ ਜੋ ਪੰਥ ਅਤੇ ਪੰਜਾਬ ਦੇ ਹੱਕਾਂ ਤੇ ਪਹਿਰਾ ਦੇ ਸਕੇ ਅਤੇ ਪੰਜਾਬ ਦੀ ਚੜਦੀਕਲਾ ਵਾਲੀ ਨੁਹਾਰ ਮੁੜ ਸੁਰਜੀਤ ਕੀਤੀ ਜਾ ਸਕੇ ।
ਅਕਾਲੀ ਦਲ ਦਾ ਪ੍ਰਧਾਨ ਤੇ ਲੀਡਰਸ਼ਿਪ ਚੁੱਕਿਆ ਹੈ ਨੈਤਿਕ ਆਧਾਰ
ਪੰਜ ਮੈਂਬਰੀ ਕਮੇਟੀ (Five-member committee) ਤੋਂ ਇਕਬਾਲ ਸਿੰਘ ਝੂੰਦਾ ਨੇ ਭਰਵੇਂ ਇਕੱਠ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਦਿੱਖ, ਇਤਿਹਾਸ, ਪਰੰਪਰਾ ਅਤੇ ਜਥੇਦਾਰਾਂ ਦਾ ਜੀਵਨ ਤੇ ਕੁਰਬਾਨੀ ਅਜੌਕੇ ਸਮੇਂ ਵਿੱਚ ਪਾਰਟੀ ਤੋਂ ਗਾਇਬ ਹੋ ਚੁੱਕਾ ਹੈ । ਅਕਾਲੀ ਦਲ ਦਾ ਪ੍ਰਧਾਨ ਤੇ ਲੀਡਰਸ਼ਿਪ ਨੈਤਿਕ ਆਧਾਰ ਗਵਾ ਚੁੱਕੀ ਹੈ ਜਿਸ ਕਰਕੇ ਅਕਾਲ ਤਖ਼ਤ ਸਾਹਿਬ ਨੇ ਅਕਾਲੀ ਦਲ ਦੀ ਨਵੀਂ ਭਰਤੀ ਦੇ ਹੁਕਮ ਜਾਰੀ ਕੀਤੇ ਸੀ ਤਾਂ ਜੋ ਪੰਥ ਅਤੇ ਪੰਜਾਬ ਨੂੰ ਪੁਰਾਤਨ ਅਕਾਲੀ ਜਥੇਦਾਰਾਂ ਦੀ ਨੁਹਾਰ ਵਾਲੀ ਨਵੀਂ ਲੀਡਰਸ਼ਿਪ ਦਿੱਤੀ ਜਾ ਸਕੇ। ਜਿਸ ਸਦਕਾ ਅਸੀਂ ਪੰਜਾਬ ਦੇ ਹਰ ਪਿੰਡ ਸ਼ਹਿਰ ਤੱਕ ਆਪਣੀ ਆਵਾਜ਼ ਪਹੁੰਚਾਈ ਹੈ ।
ਉਂਨ੍ਹਾਂ ਕਿਹਾ ਅੱਜ ਮੈਨੂੰ ਬਹੁਤ ਖੁਸ਼ੀ ਹੈ ਕਿ ਰੱਖੜਾ ਨੇ 1 ਲੱਖ ਤੋਂ ਵਧੇਰੇ ਮੈਂਬਰ ਭਰਤੀ ਕਰਕੇ ਇਸ ਭਰਤੀ ਵਿੱਚ ਇੱਕ ਨਵਾਂ ਜੋਸ਼ ਅਤੇ ਉਤਸ਼ਾਹ ਪੈਦਾ ਕੀਤਾ ਹੈ । ਪ੍ਰੋਗਰਾਮ ਦਾ ਸੰਚਾਲਨ ਸਤਵਿੰਦਰ ਸਿੰਘ ਟੌਹੜਾ ਵੱਲੋਂ ਕੀਤਾ ਗਿਆ ਜਿਨ੍ਹਾਂ ਨੇ ਇਸ ਭਰਤੀ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੈ ।
Read More : ਅਕਾਲੀ ਦਲ ਦੀ ਵੱਡੀ ਕਾਰਵਾਈ, ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਕਈ ਵੱਡੇ ਲੀਡਰ ਪਾਰਟੀ ‘ਚੋਂ ਕੀਤੇ ਬਾਹਰ