ਚੰਡੀਗੜ੍ਹ, 1 ਜੁਲਾਈ 2025 : ਪੰਜਾਬ ਵਿਚ ਆਮ ਆਦਮੀ ਪਾਰਟੀ ਸਰਕਾਰ ਦੀ ਅਗਵਾਈ ਕਰ ਰਹੇ ਮੁੱਖ ਮੰਤਰੀ ਪੰਜਾਬ (Chief Minister Punjab) ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਆਉਣ ਵਾਲੇ ਸਮੇਂ ਵਿਚ ਛੇਤੀ ਹੀ ਇਕ ਅਜਿਹਾ ਕਾਨੂੰਨ (Law) ਪਹਿਲ ਦੇ ਆਧਾਰ ਤੇ ਲਿਆਏਗੀ ਜਿਸ ਤਹਿਤ ਪਵਿੱਤਰ ਗ੍ਰੰਥਾਂ ਦੀ ਬੇਅਦਬੀ (Desecration of holy scriptures) ਦੇ ਮਾਮਲਿਆਂ ਲਈ ਸਖ਼ਤ ਸਜ਼ਾ (Severe punishment) ਯਕੀਨੀ ਬਣਾਈ ਜਾ ਸਕੇ।
ਸਰਕਾਰ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਲਈ ਮਿਸਾਲੀ ਸਜ਼ਾ ਯਕੀਨੀ ਬਣਾਉਣ ਲਈ ਹੈ ਵਚਨਬੱਧ
ਮੁੱਖ ਮੰਤਰੀ ਪੰਜਾਬ ਨੇ ਜ਼ੋਰ ਦੇ ਕੇ ਆਖਿਆ ਹੈ ਕਿ ਪੰਜਾਬ ਜਿਹੜਾ ਕਿ ਸਮਾਜਵਾਦ ਅਤੇ ਧਰਮ ਨਿਰਪੱਖਤਾ ਦੇ ਵਿਲੱਖਣ ਮਿਸ਼ਰਣ ਦੇ ਨਾਲ-ਨਾਲ ਫਿਰਕੂ ਸਦਭਾਵਨਾ, ਸ਼ਾਂਤੀ ਅਤੇ ਭਾਈਚਾਰੇ ਦਾ ਪ੍ਰਤੀਕ ਹੈ ਦੇ ਚਲਦਿਆਂ ਸੂਬਾ ਸਰਕਾਰ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਲਈ ਮਿਸਾਲੀ ਸਜ਼ਾ ਯਕੀਨੀ ਬਣਾਉਣ ਲਈ ਦ੍ਰਿੜਤਾ ਨਾਲ ਵਚਨਬੱਧ ਹੈ ।
ਮਾਨ ਸਰਕਾਰ ਦਿੱਤੀ ਹੈ ਪਹਿਲੇ ਦਿਨ ਤੋਂ ਹੀ ਲੋਕ ਹਿਤੈਸ਼ੀ ਕਾਰਜਾਂ ਨੂੰ ਪਹਿਲ
ਦੱਸਣਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Bhagwant Singh Mann) ਦੀ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਲੋਕ ਹਿਤੈਸ਼ੀ ਕਾਰਜਾਂ ਨੂੰ ਪਹਿਲ ਦਿੰਦਿਆਂ ਪੰਜਾਬੀਆਂ ਨੂੰ ਪੰਜਾਬ ਭ੍ਰਿਸ਼ਟਾਚਾਰ ਮੁਕਤ ਕਰਨ ਤਹਿਤ ਕਿਸੇ ਵੀ ਭ੍ਰਿਸ਼ਟਾਚਾਰੀ ਨੂੰ ਨਹੀਂ ਬਖਸਿ਼ਆ ਬੇਸ਼ਕ ਉਹ ਕੋਈ ਵੀ ਹੋਵੇ। ਮਾਨ ਸਰਕਾਰ ਨੇ ਹਮੇਸ਼ਾਂ ਅਜਿਹੇ ਕਾਰਜ ਕੀਤੇ ਜਿਨ੍ਹਾਂ ਨਾਲ ਕਿਸੇ ਨਾਲ ਕਿਸੇ ਦਾ ਭਲਾ ਹੋ ਸਕੇ ਦੇ ਚਲਦਿਆਂ ਸਮੁੱਚੇ ਪੰਜਾਬ ਦਾ ਭਲਾ ਹੋ ਸਕੇ, ਜਿਸਦੀਆਂ ਵੱਖ-ਵੱਖ ਮਿਸਾਲਾਂ ਮਿਲਦੀਆਂ ਹਨ, ਜਿਨ੍ਹਾਂ ਕਰਕੇ ਹੀ ਮਾਨ ਸਰਕਾਰ ਲੋਕਾਂ ਲਈ ਅੱਜ ਉਨ੍ਹਾਂ ਦੇ ਮਾਨ ਸਨਮਾਨ ਰੱਖਣ ਵਾਲੀ ਸਰਕਾਰ ਬਣੀ ਹੋਈ ਹੈ ।
Read More : ਲੁਧਿਆਣੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਨੀਤੀਆਂ ਤੇ ਲਾਈ ਮੋਹਰ – ਵਿਧਾਇਕ ਟੌਂਗ