ਪਟਿਆਲਾ, 1 ਜੁਲਾਈ 2025 : ਸਰਕਾਰੀ ਤੰਤਰ ਅਤੇ ਰਾਜਸੀ ਖੇਤਰ ਵਿੱਚ ਦਿਨ ਪ੍ਰਤੀ ਦਿਨ ਵੱਧ ਰਿਹਾ ਭ੍ਰਿਸ਼ਟਾਚਾਰ ਸਭ ਹੱਦਾਂ ਬੰਨ੍ਹੇ ਪਾਰ ਕਰਦਾ ਜਾ ਰਿਹਾ ਹੈ । ਇਸ ਵਿਸਫ਼ੋਟਕ ਮਸਲੇ ਉੱਤੇ ਆਪਣਾ ਪ੍ਰਤੀਕਰਮ ਦਿੰਦਿਆ ਇੰਡੀਅਨ ਫਾਰਮਜ਼ ਐਸੋਸੀਏਸ਼ਨ (Indian Farms Association) ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ (Satnam Singh Behru) ਨੇ ਕਿਹਾ ਕਿ ਭਾਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋ ਪਿਛਲੇ ਲੰਮੇ ਸਮੇ ਤੋ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਪਰ ਜਿਨਾ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਭ੍ਰਿਸ਼ਟਾਚਾਰ ਵਿੱਚ ਹੱਥ ਰੰਗ ਕੇ ਬੇਨਾਮੀ ਜਾਇਦਾਦਾਂ ਬਣਾਈਆਂ ਹਨ ਉਨਾਂ ਵਿਚ ਕੁੱਝ ਅਧਿਕਾਰੀ ਬਿਨਾ ਖੌਫ ਆਪਣੇ ਸੁਭਾਅ ਛੇਤੀ ਨਹੀਂ ਬਦਲਣ ਲੱਗੇ ।
ਭ੍ਰਿਸ਼ਟ ਕਰਮਚਾਰੀ ਤੇ ਅਧਿਕਾਰੀਆਂ ਨੂੰ ਬਚਾਉਣ ਲਈ ਅੱਗੇ ਆ ਜਾਂਦੇ ਹਨ ਵਿਭਾਗ ਦੇ ਮੁੱਖੀ
ਬਹਿਰੂ ਨੇ ਕਿਹਾ ਕਿ ਮੁੱਖ ਮੰਤਰੀ ਦੀਆ ਸਖ਼ਤ ਹਦਾਇਤਾਂ ਤੇ ਚੌਕਸੀ ਵਿਭਾਗ ਦੇ ਡੀ ਜੀ ਪੀ ਵੱਲੋ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਬਹੁਤ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਕੁੱਝ ਸਰਕਾਰੀ ਕਰਮਚਾਰੀ ਅਤੇ ਅਧਿਕਾਰੀਆਂ ਨੂੰ ਰੰਗੇ ਹੱਥੀ ਫੜ ਕੇ ਜੇਲਾਂ ਵਿੱਚ ਸੁੱਟਿਆ ਜਾ ਰਿਹਾ ਹੈ ਪਰ ਜਦੋਂ ਚੌਕਸੀ ਵਿਭਾਗ ਦੇ ਤਫਤੀਸ਼ੀ ਅਫਸਰਾਂ ਵਲੋ ਜਾਂਚ ਮੁਕੰਮਲ ਕਰ ਕੇ ਦੋਸ਼ੀਆਂ ਦਾ ਚਲਾਨ ਅਦਾਲਤ ਵਿੱਚ ਪੇਸ਼ ਕਰਨ ਲਈ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਤੋ ਆਗਿਆ ਮੰਗੀ ਜਾਂਦੀ ਹੈ ਤਾਂ ਵਿਭਾਗ ਦੇ ਮੁੱਖੀ ਆਪਣੇ ਮਹਿਤਾਇਤ ਵਾਲੇ ਭ੍ਰਿਸ਼ਟ ਕਰਮਚਾਰੀ ਤੇ ਅਧਿਕਾਰੀਆਂ ਨੂੰ ਬਚਾਉਣ ਲਈ ਅੱਗੇ ਆ ਜਾਂਦੇ ਹਨ ਅਤੇ ਕਈ ਕਈ ਮਹੀਨੇਂ ਭ੍ਰਿਸ਼ਟ ਅਧਿਕਾਰੀਆਂ ਦੀਆਂ ਫਾਇਲਾਂ ਪੰਜਾਬ ਦੇ ਆਲ਼ਾ ਅਫਸਰਾਂ ਵਲੋਂ ਹੀ ਦੱਬੀਆਂ ਜਾ ਰਹੀਆਂ ਹਨ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਵਲੋਂ ਸ਼ੁਰੂ ਕੀਤੀ ਭ੍ਰਿਸ਼ਟਾਚਾਰੀ ਮੁਹਿੰਮ ਕਿਸੇ ਬੰਨੇਂ ਨਹੀਂ ਲੱਗ ਰਹੀ ।
ਇੰਡੀਅਨ ਫਾਰਮਜ਼ ਐਸੋਸ਼ੀਏਸ਼ਨ ਮੁੱਖ ਸਕੱਤਰ ਨੂੰ ਦੇਵੇਗੀ ਲਿਖਤੀ ਸੁਝਾਅ
ਬਹਿਰੂ ਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਆਏ ਓਸ ਬਿਆਨ ਦਾ ਸਵਾਗਤ ਕਰਦਿਆਂ ਕਿਹਾ ਵਿੱਤ ਮੰਤਰੀ ਨੇ ਭ੍ਰਿਸ਼ਟਾਚਾਰ ਬਾਰੇ ਸੱਚ ਬੋਲਿਆ ਹੈ ਕਿ ਭ੍ਰਿਸ਼ਟਾਚਾਰ ਨਾਲ ਸਬੰਧਿਤ ਫਾਇਲਾਂ ਨੂੰ ਜੇ ਉੱਚ ਰੁਤਬੇ ਤੇ ਬੈਠਾ ਅਧਿਕਾਰੀ ਦਬਾ ਕੇ ਰੱਖਦਾ ਹੈ ਤਾਂ ਉਹ ਵੀ ਭ੍ਰਿਸ਼ਟਾਚਾਰ ਤੋ ਘੱਟ ਨਹੀਂ ਹੈ। ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਭ੍ਰਿਸ਼ਟਾਚਾਰ ਰੋਕੂ ਮੁਹਿੰਮ ਨੂੰ ਹੋਰ ਮਜ਼ਬੂਤ ਬਣਾਉਣ ਲਈ ਇੰਡੀਅਨ ਫਾਰਮਜ਼ ਐਸੋਸ਼ੀਏਸ਼ਨ ਦਾ ਇੱਕ ਵਫ਼ਦ ਪੰਜਾਬ ਦੇ ਮੁੱਖ ਸਕੱਤਰ (Chief Secretary) ਕੇ ਏ ਪੀ ਸਿਨਹਾ ਨੂੰ ਮਿਲ ਕੇ ਭ੍ਰਿਸ਼ਟਾਚਾਰ ਖ਼ਿਲਾਫ਼ ਕੁੱਝ ਲਿਖਤੀ ਸੁਝਾਅ ਦੇਵੇਗੀ ਕਿਉਂਕਿ ਭ੍ਰਿਸ਼ਟਾਚਾਰ (Corruption) ਕੈਂਸਰ ਦੀ ਬਿਮਾਰੀ ਤੋ ਵੀ ਖ਼ਤਰਨਾਕ ਹੈ ।
Read More : ਜੇਲ੍ਹ ਵਿਭਾਗ ਦੇ 25 ਅਧਿਕਾਰੀ ਸਸਪੈਂਡ: ਮਾਨ ਸਰਕਾਰ ਦੀ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ