ਤਿੰਨ ਵਿਰੁੱਧ ਲੁੱਟ ਖੋਹ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ ਹੇਠ ਕੇਸ ਦਰਜ

0
11
F I R

ਨਾਭਾ, 1 ਜੁਲਾਈ 2025 : ਥਾਣਾ ਕੋਤਵਾਲੀ ਨਾਭਾ (Police Station Nabha) ਪੁਲਸ ਨੇ ਤਿੰਨ ਵਿਅਕਤੀਆਂ ਵਿਰੁੱਧ ਲੁੱਟ ਖਸੁੱਟ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ ਹੇਠ ਵੱਖ-ਵੱਖ ਧਾਰਾਵਾਂ 304, 115 (2), 118 (1), 126 (2), 3 (5) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਗਿਆ ਹੈ ।

ਕਿਹੜੇ ਕਿਹੜੇ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਜਗਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਦੰਦਰਾਲਾ ਢੀਡਸਾਂ, ਜੋਬਨ ਸਿੰਘ ਪੁੱਤਰ ਜਗਮੇਲ ਸਿੰਘ ਵਾਸੀ ਪਿੰਡ ਪਾਲੀਆ ਕਲਾਂ, ਕਰਨ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਪਿੰਡ ਪਾਲੀਆ ਖੁਰਦ ਸ਼ਾਮਲ ਹਨ ।

ਜੱਫਾ ਮਾਰ ਕੇ ਸੁੱਟ ਲਿਆ ਤੇ ਲੋਹੇ ਦੀ ਰਾਡ ਨਾਲ ਕੀਤੀ ਕੁੱਟਮਾਰ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਜਗਤਾਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਪਾਲੀਆ ਕਲਾਂ ਥਾਣਾ ਸਦਰ ਨਾਭਾ ਨੇ ਦੱਸਿਆ ਕਿ 30 ਜੂਨ 2025 ਨੂੰ ਜਦੋਂ ਉਹ ਦੁੱਧ ਪਾ ਕੇ ਕਰੀਬ 43000 ਰੁਪਏ ਇਕੱਠੇ ਕਰਕੇ ਆਪਣੇ ਘਰ ਆ ਰਿਹਾ ਸੀ ਤਾਂ ਘੋੜਿਆਂ ਵਾਲਾ ਗੁਰਦੁਆਰਾ ਸਾਹਿਬ ਕੋਲ ਪਹੁੰਚਿਆ ਤਾਂ ਉਕਤ ਵਿਅਕਤੀ ਮੋਟਰਸਾਇਕਲ ਤੇ ਆਏ ਅਤੇ ਉਸ ਨੂੰ ਜੱਫਾ ਮਾਰ ਕੇ ਸੁੱਟ ਲਿਆ ਤੇ ਲੋਹੇ ਦੀ ਰਾਡ ਨਾਲ ਉਸਦੀ ਕੁੱਟਮਾਰ (Beating) ਕੀਤੀ ਅਤੇ ਉਸ ਕੋਲੋਂ ਪੈਸੇ ਖੋਹ (Steal money) ਕੇ ਫਰਾਰ ਹੋ ਗਏ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਥਾਣਾ ਕੋਤਵਾਲੀ ਨਾਭਾ ਨੇ ਕੀਤਾ ਅਣਪਛਾਤੇ ਵਿਅਕਤੀਆਂ ਵਿਰੁੱਧ ਕੋਪੀ ਰਾਈਟ ਐਕਟ ਤਹਿਤ ਕੇਸ ਦਰਜ

LEAVE A REPLY

Please enter your comment!
Please enter your name here