ਸ਼ੁਭਾਂਸ਼ੂ ਸ਼ੁਕਲਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਪਹੁੰਚਣ ਵਾਲਾ ਬਣਿਆ ਪਹਿਲਾ ਭਾਰਤੀ

0
9

ਭਾਰਤੀ ਹਵਾਈ ਸੈਨਾ ਦੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਸਮੇਤ ਚਾਰ ਪੁਲਾੜ ਯਾਤਰੀ 26 ਜੂਨ ਨੂੰ ਸ਼ਾਮ 4:01 ਵਜੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਪਹੁੰਚੇ। ਉਹ 28 ਘੰਟਿਆਂ ਦੀ ਯਾਤਰਾ ਤੋਂ ਬਾਅਦ ਆਈਐਸਐਸ ਪਹੁੰਚੇ ਹਨ। ਲਗਭਗ 6 ਵਜੇ ਸਪੇਸ ਸਟੇਸ਼ਨ ਦਾ ਹੈਚ ਖੁੱਲ੍ਹ ਗਿਆ ਅਤੇ ਸਾਰੇ ਪੁਲਾੜ ਯਾਤਰੀ ਆਈਐਸਐਸ ਵਿੱਚ ਦਾਖਲ ਹੋ ਗਏ।
ਪੰਜਾਬ: ਉਦਯੋਗਿਕ ਪਲਾਟਾਂ ‘ਤੇ ਬਣਾਏ ਜਾਣਗੇ ਹਸਪਤਾਲ ਅਤੇ ਹੋਟਲ, ਸਰਕਾਰ ਨੇ ਦਿੱਤੀ ਮਨਜ਼ੂਰੀ

ਸ਼ੁਭਾਂਸ਼ੂ ISS ਜਾਣ ਵਾਲਾ ਪਹਿਲਾ ਭਾਰਤੀ ਅਤੇ ਪੁਲਾੜ ਵਿੱਚ ਜਾਣ ਵਾਲਾ ਦੂਜਾ ਭਾਰਤੀ ਹੈ। ਇਸ ਤੋਂ 41 ਸਾਲ ਪਹਿਲਾਂ, ਰਾਕੇਸ਼ ਸ਼ਰਮਾ ਨੇ 1984 ਵਿੱਚ ਸੋਵੀਅਤ ਯੂਨੀਅਨ ਦੇ ਪੁਲਾੜ ਯਾਨ ‘ਤੇ ਪੁਲਾੜ ਦੀ ਯਾਤਰਾ ਕੀਤੀ ਸੀ।

ਦੱਸ ਦਈਏ ਕਿ ISS ‘ਤੇ ਸਵਾਗਤ ਸਮਾਰੋਹ ਵਿੱਚ, ਸ਼ੁਭਾਂਸ਼ੂ ਨੇ ਕਿਹਾ ਕਿ ਇਹ ਮੇਰੀ ਕਿਸਮਤ ਹੈ ਕਿ ਮੈਂ ਉਨ੍ਹਾਂ ਕੁਝ ਲੋਕਾਂ ਵਿੱਚ ਸ਼ਾਮਲ ਹੋ ਸਕਿਆ ਜਿਨ੍ਹਾਂ ਨੇ ਪੁਲਾੜ ਸਟੇਸ਼ਨ ਤੋਂ ਧਰਤੀ ਦਾ ਦ੍ਰਿਸ਼ ਦੇਖਿਆ। ਤੁਹਾਡੇ ਪਿਆਰ ਅਤੇ ਆਸ਼ੀਰਵਾਦ ਨਾਲ, ਮੈਂ ਅੰਤਰਰਾਸ਼ਟਰੀ ਪੁਲਾੜ ਕੇਂਦਰ ਤੱਕ ਪਹੁੰਚਿਆ ਹਾਂ। ਇੱਥੇ ਖੜ੍ਹਾ ਹੋਣਾ ਬਹੁਤ ਆਸਾਨ ਲੱਗਦਾ ਹੈ, ਪਰ ਇਹ ਸਭ ਬਹੁਤ ਮੁਸ਼ਕਲ ਹੈ।

ਨਾਲ ਹੀ ਉਸਨੇ ਕਿਹਾ, “ਮੇਰਾ ਸਿਰ ਭਾਰੀ ਹੈ ਅਤੇ ਮੈਨੂੰ ਕੁਝ ਬੇਅਰਾਮੀ ਹੋ ਰਹੀ ਹੈ। ਪਰ ਇਹ ਸਾਰੀਆਂ ਬਹੁਤ ਛੋਟੀਆਂ ਚੀਜ਼ਾਂ ਹਨ, ਅਸੀਂ ਕੁਝ ਦਿਨਾਂ ਵਿੱਚ ਇਸਦੀ ਆਦਤ ਪਾ ਲਵਾਂਗੇ।” ਇਸਤੋਂ ਪਹਿਲਾਂ ਦਿਨ ਵਿੱਚ ਪੁਲਾੜ ਯਾਨ ਦੇ ਚਾਲਕ ਦਲ ਨਾਲ ਲਾਈਵ ਗੱਲਬਾਤ ਦੌਰਾਨ, ਸ਼ੁਭਾਂਸ਼ੂ ਨੇ ਕਿਹਾ ਸੀ – “ਪੁਲਾੜ ਤੋਂ ਨਮਸਤੇ! ਮੈਂ ਇੱਥੇ ਇੱਕ ਬੱਚੇ ਵਾਂਗ ਸਿੱਖ ਰਿਹਾ ਹਾਂ… ਪੁਲਾੜ ਵਿੱਚ ਕਿਵੇਂ ਤੁਰਨਾ ਅਤੇ ਖਾਣਾ ਹੈ।”

ਐਕਸੀਅਮ ਮਿਸ਼ਨ 4 ਦੇ ਤਹਿਤ ਸਾਰੇ ਪੁਲਾੜ ਯਾਤਰੀ 25 ਜੂਨ ਨੂੰ ਦੁਪਹਿਰ 12 ਵਜੇ ਦੇ ਕਰੀਬ ਆਈਐਸਐਸ ਲਈ ਰਵਾਨਾ ਹੋਏ। ਉਨ੍ਹਾਂ ਨੇ ਕੈਨੇਡੀ ਸਪੇਸ ਸੈਂਟਰ ਤੋਂ ਸਪੇਸਐਕਸ ਦੇ ਫਾਲਕਨ-9 ਰਾਕੇਟ ਨਾਲ ਜੁੜੇ ਇੱਕ ਡਰੈਗਨ ਕੈਪਸੂਲ ਵਿੱਚ ਉਡਾਣ ਭਰੀ। ਤਕਨੀਕੀ ਨੁਕਸ ਅਤੇ ਮੌਸਮ ਦੀਆਂ ਸਮੱਸਿਆਵਾਂ ਕਾਰਨ ਇਹ ਮਿਸ਼ਨ 6 ਵਾਰ ਮੁਲਤਵੀ ਕੀਤਾ ਗਿਆ ਸੀ।

LEAVE A REPLY

Please enter your comment!
Please enter your name here