ਸ਼ਾਹਕੋਟ ਪੁਲਿਸ ਦੇ 9 ਕਰਮਚਾਰੀਆਂ ਨੂੰ ਮੱਧ ਪ੍ਰਦੇਸ਼ ਪੁਲਿਸ ਦੇ ਇੱਕ ਅਧਿਕਾਰੀ ਨੇ ਸਨਮਾਨਿਤ ਕੀਤਾ। ਸ਼ਾਹਕੋਟ ਦੇ ਡੀਐਸਪੀ ਓਮਕਾਰ ਸਿੰਘ ਬਰਾੜ ਨੇ ਇਸ ਸਬੰਧ ਵਿੱਚ ਜਾਣਕਾਰੀ ਸਾਂਝੀ ਕੀਤੀ ਹੈ। 9 ਅਧਿਕਾਰੀਆਂ ਵਿੱਚ ਸ਼ਾਹਕੋਟ ਪੁਲਿਸ ਸਟੇਸ਼ਨ ਦੇ ਇੰਚਾਰਜ ਸਮੇਤ ਹੋਰ ਕਰਮਚਾਰੀਆਂ ਦੇ ਨਾਮ ਸ਼ਾਮਲ ਹਨ।
ਜਾਣਕਾਰੀ ਦਿੰਦਿਆਂ ਡੀਐਸਪੀ ਸ਼ਾਹਕੋਟ ਓਂਕਾਰ ਸਿੰਘ ਬਰਾੜ ਨੇ ਕਿਹਾ ਕਿ 1 ਜੂਨ ਨੂੰ ਮੱਧ ਪ੍ਰਦੇਸ਼ ਪੁਲੀਸ ਨੇ ਸ਼ਾਹਕੋਟ ਥਾਣਾ ਦੇ ਐਸਐਚਓ ਬਲਵਿੰਦਰ ਸਿੰਘ ਭੁੱਲਰ ਨੂੰ ਸੂਚਿਤ ਕੀਤਾ ਕਿ ਮੱਧ ਪ੍ਰਦੇਸ਼ ਦੇ ਥਾਣਾ ਜੈਤੀਪੁਰ ਵਿਖੇ ਅਸਲਾ ਐਕਟ ਤਹਿਤ ਜਗਵਿੰਦਰ ਅਤੇ ਵੀਰਪਾਲ ਸਿੰਘ ਨਾਮ ਦੇ ਦੋ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਇਹ ਮੁਲਜ਼ਮ ਹਿਰਾਸਤ ਤੋਂ ਭੱਜ ਗਏ ਸਨ ਅਤੇ ਇਹ ਦੋਨੋਂ ਹੀ ਸ਼ਾਹਕੋਟ ਥਾਣੇ ਦੇ ਰਹਿਣ ਵਾਲੇ ਸਨ।
ਦੱਸ ਦਈਏ ਕਿ ਜਿਹਨਾਂ ਮੁਲਜ਼ਮਾਂ ਨੂੰ ਅਸਲਾ ਐਕਟ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਸੀ, ਜੋ ਪੁਲਿਸ ਹਿਰਾਸਤ ਵਿੱਚੋਂ ਭੱਜ ਗਏ ਸਨ। ਜਦੋਂ ਪੁਲਿਸ ਪਾਰਟੀ ਨੂੰ ਇਸ ਬਾਰੇ ਪਤਾ ਲੱਗਾ, ਤਾਂ 9 ਮੁਲਾਜ਼ਮਾਂ ਨੇ ਮਿਲ ਕੇ ਉਕਤ ਮੁਲਜ਼ਮਾਂ ਨੂੰ ਫੜ ਲਿਆ ਅਤੇ ਮੱਧ ਪ੍ਰਦੇਸ਼ ਪੁਲਿਸ ਦੇ ਹਵਾਲੇ ਕਰ ਦਿੱਤਾ।
ਇਨ੍ਹਾਂ ਕਰਮਚਾਰੀਆਂ ਵਿੱਚ ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ, ਏਐਸਆਈ ਮਨਦੀਪ ਸਿੰਘ, ਏਐਸਆਈ ਹਰਨੇਕ ਸਿੰਘ, ਐਚਸੀ ਸੰਤੋਖ ਸਿੰਘ, ਕਾਂਸਟੇਬਲ ਜਗਦੀਪ ਸਿੰਘ, ਰਾਜਦੀਪ, ਮਨਪ੍ਰੀਤ, ਜਗਜੀਤ ਅਤੇ ਬਿਕਰਮਜੀਤ ਸਿੰਘ ਸ਼ਾਮਲ ਹਨ। ਇਸ ਮਾਮਲੇ ਵਿੱਚ ਅਗਲੇਰੀ ਕਾਰਵਾਈ ਕਰਦੇ ਹੋਏ, ਸ਼ਾਹਕੋਟ ਪੁਲਿਸ ਸਟੇਸ਼ਨ ਵਿੱਚ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ। ਕਿਉਂਕਿ ਪੁਲਿਸ ਨੇ ਦੋ ਹਥਿਆਰ ਵੀ ਬਰਾਮਦ ਕੀਤੇ ਹਨ। ਮੱਧ ਪ੍ਰਦੇਸ਼ ਕੇਡਰ ਦੇ ਆਈਪੀਐਸ ਧਰਮਰਾਜ ਦੁਆਰਾ ਸਾਰੇ ਪੁਲਿਸ ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰ ਵੰਡੇ ਗਏ।