ਚੰਡੀਗੜ੍ਹ ਹਾਊਸਿੰਗ ਬੋਰਡ (CHB) ਨੇ ਸੈਕਟਰ 53 ਵਿੱਚ ਬਣ ਰਹੀ ਨਵੀਂ ਹਾਊਸਿੰਗ ਸਕੀਮ ਵਿੱਚ ਫਲੈਟਾਂ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ। ਹੁਣ ਫਲੈਟਾਂ ਦੀਆਂ ਕੀਮਤਾਂ ਲਗਭਗ 40% ਵਧ ਸਕਦੀਆਂ ਹਨ। ਇਹ ਵਾਧਾ 1 ਅਪ੍ਰੈਲ ਤੋਂ ਸ਼ਹਿਰ ਵਿੱਚ ਲਾਗੂ ਕੀਤੇ ਗਏ ਨਵੇਂ ਕੁਲੈਕਟਰ ਰੇਟਾਂ ਦੇ ਆਧਾਰ ‘ਤੇ ਪ੍ਰਸਤਾਵਿਤ ਕੀਤਾ ਗਿਆ ਹੈ।
ਬੋਰਡ ਨੇ ਪ੍ਰਸਤਾਵ ਵਿੱਚ ਕਿਹਾ ਹੈ ਕਿ 3 ਬੈੱਡਰੂਮ ਵਾਲਾ ਫਲੈਟ (HIG) ਹੁਣ 2.30 ਕਰੋੜ ਰੁਪਏ ਵਿੱਚ ਉਪਲਬਧ ਹੋਵੇਗਾ, ਜਦੋਂ ਕਿ ਪਹਿਲਾਂ ਇਸਦੀ ਕੀਮਤ 1.65 ਕਰੋੜ ਰੁਪਏ ਸੀ। ਯਾਨੀ ਕਿ ਲਗਭਗ 39.39 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸੇ ਤਰ੍ਹਾਂ 2 BHK (MIG) ਦੀ ਕੀਮਤ 1.40 ਕਰੋੜ ਰੁਪਏ ਤੋਂ ਵਧ ਕੇ 1.97 ਕਰੋੜ ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ EWS ਫਲੈਟ ਦੀ ਕੀਮਤ 55 ਲੱਖ ਰੁਪਏ ਤੋਂ ਵਧ ਕੇ 74 ਲੱਖ ਰੁਪਏ ਹੋ ਗਈ ਹੈ।
ਜਾਸੂਸੀ ਦੇ ਦੋਸ਼ ‘ਚ ਅੰਮ੍ਰਿਤਸਰ ਤੋਂ 2 ਸ਼ੱਕੀ ਵਿਅਕਤੀ ਗ੍ਰਿਫ਼ਤਾਰ
ਸੀਐਚਬੀ ਦੀ ਇਸ ਸਕੀਮ ਵਿੱਚ, 192 ਫਲੈਟ HIG ਲਈ, 100 ਫਲੈਟ MIG ਲਈ ਅਤੇ 80 ਫਲੈਟ EWS ਸ਼੍ਰੇਣੀ ਲਈ ਰਾਖਵੇਂ ਹਨ। ਫਰਵਰੀ ਅਤੇ ਮਾਰਚ ਵਿੱਚ ਕੀਤੇ ਗਏ ਸਰਵੇਖਣ ਵਿੱਚ ਕੁੱਲ 7 ਹਜ਼ਾਰ 468 ਲੋਕਾਂ ਨੇ ਅਰਜ਼ੀ ਦਿੱਤੀ ਸੀ। ਇਸ ਵਿੱਚੋਂ 5 ਹਜ਼ਾਰ 81 ਅਰਜ਼ੀਆਂ ਸਿਰਫ਼ 3 BHK ਲਈ ਆਈਆਂ ਸਨ। ਯਾਨੀ 68 ਪ੍ਰਤੀਸ਼ਤ ਲੋਕਾਂ ਨੇ HIG ਫਲੈਟਾਂ ਨੂੰ ਤਰਜੀਹ ਦਿੱਤੀ।
2020 ਵਿੱਚ, ਜਦੋਂ ਫਲੈਟਾਂ ਦੀਆਂ ਕੀਮਤਾਂ ਘਟਾਈਆਂ ਗਈਆਂ ਸਨ, ਤਾਂ ਸਿਰਫ਼ 148 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਸ ਕਾਰਨ ਇਸ ਯੋਜਨਾ ਨੂੰ ਰੱਦ ਕਰਨਾ ਪਿਆ ਸੀ। ਪਰ ਹੁਣ ਪ੍ਰਾਪਰਟੀ ਬਾਜ਼ਾਰ ਬਦਲ ਗਿਆ ਹੈ ਅਤੇ ਲੋਕਾਂ ਨੇ ਖਾਲੀ ਫਲੈਟਾਂ ਦੀ ਨਿਲਾਮੀ ਵਿੱਚ ਚੰਗੀ ਦਿਲਚਸਪੀ ਦਿਖਾਈ ਹੈ। ਇਸ ਕਾਰਨ ਕਰਕੇ, ਬੋਰਡ ਨੇ ਮਈ 2023 ਵਿੱਚ 372 ਫਲੈਟਾਂ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ।
ਅਗਸਤ 2023 ਵਿੱਚ, ਤਤਕਾਲੀ ਯੂਟੀ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਇਸ ਯੋਜਨਾ ਨੂੰ ਬੇਲੋੜਾ ਸਮਝਦੇ ਹੋਏ ਇਸ ‘ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਕਾਰਨ 200 ਕਰੋੜ ਰੁਪਏ ਦੇ ਨਿਰਮਾਣ ਕਾਰਜਾਂ ਦੇ ਟੈਂਡਰ ਰੱਦ ਕਰਨੇ ਪਏ। ਸੀਐਚਬੀ ਦੀ ਆਖਰੀ ਯੋਜਨਾ 2016 ਵਿੱਚ ਸੈਕਟਰ 51 ਵਿੱਚ ਸ਼ੁਰੂ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਬੋਰਡ ਅਧਿਕਾਰੀਆਂ ਅਨੁਸਾਰ, ਹਾਲ ਹੀ ਵਿੱਚ ਕੀਤੇ ਗਏ ਸਰਵੇਖਣ ਅਤੇ ਮੰਗ ਦੇ ਮੱਦੇਨਜ਼ਰ ਸੋਧੀਆਂ ਕੀਮਤਾਂ ਬਾਰੇ ਫੈਸਲਾ ਜਲਦੀ ਹੀ ਲਿਆ ਜਾਵੇਗਾ। ਜੇਕਰ ਪ੍ਰਸ਼ਾਸਨ ਤੋਂ ਪ੍ਰਵਾਨਗੀ ਮਿਲ ਜਾਂਦੀ ਹੈ, ਤਾਂ ਇਹ ਯੋਜਨਾ ਨਵੀਆਂ ਕੀਮਤਾਂ ‘ਤੇ ਸ਼ੁਰੂ ਕੀਤੀ ਜਾਵੇਗੀ।