ਕਿੰਗ ਖ਼ਾਨ ਦੇ ਬੰਗਲੇ ‘ਤੇ BMC-ਜੰਗਲਾਤ ਵਿਭਾਗ ਦੀ ਜਾਂਚ, ਪੜ੍ਹੋ ਕੀ ਹੈ ਮਾਮਲਾ

0
12

ਮੁੰਬਈ ਦੇ ਬਾਂਦਰਾ ਬੈਂਡਸਟੈਂਡ ਇਲਾਕੇ ਵਿੱਚ ਸਥਿਤ ਸ਼ਾਹਰੁਖ ਖਾਨ ਦੇ ਬੰਗਲੇ ਮੰਨਤ ਦਾ ਸ਼ੁੱਕਰਵਾਰ ਨੂੰ ਨਿਰੀਖਣ ਕੀਤਾ ਗਿਆ। ਇਹ ਕਾਰਵਾਈ ਜੰਗਲਾਤ ਵਿਭਾਗ ਅਤੇ ਬੀਐਮਸੀ ਦੀ ਟੀਮ ਨੇ ਕੀਤੀ।
ਜ਼ਿਕਰਯੋਗ ਹੈ ਕਿ ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਦੇ ਅਨੁਸਾਰ ਕਾਰਵਾਈ ਦਾ ਕਾਰਨ ਕੋਸਟਲ ਰੈਗੂਲੇਸ਼ਨ ਜ਼ੋਨ (CRZ) ਦੇ ਨਿਯਮਾਂ ਦੀ ਉਲੰਘਣਾ ਦੀ ਸ਼ਿਕਾਇਤ ਸੀ। ਸ਼ਾਹਰੁਖ ਖਾਨ ਦਾ ਇਹ ਬੰਗਲਾ ਸਮੁੰਦਰ ਕੰਢੇ ਹੈ।

ਦੱਸ ਦਈਏ ਕਿ ਮੰਨਤ ਇੱਕ ਵਿਰਾਸਤੀ ਜਾਇਦਾਦ ਹੈ। ਇਸ ਵਿੱਚ ਇੱਕ ਮੁੱਖ ਬੰਗਲਾ ਅਤੇ ਇਸਦੇ ਪਿੱਛੇ ਇੱਕ ਬਹੁ-ਮੰਜ਼ਿਲਾ ਅਨੇਕਸ ਇਮਾਰਤ ਹੈ। ਵਰਤਮਾਨ ਵਿੱਚ, ਅਨੇਕਸ ਇਮਾਰਤ ਵਿੱਚ ਦੋ ਵਾਧੂ ਮੰਜ਼ਿਲਾਂ ਬਣਾਈਆਂ ਜਾ ਰਹੀਆਂ ਹਨ।

ਸ਼ਾਹਰੁਖ ਅਤੇ ਉਸਦਾ ਪਰਿਵਾਰ ਇਸ ਸਮੇਂ ਨੇੜੇ ਹੀ ਕਿਸੇ ਹੋਰ ਜਗ੍ਹਾ ‘ਤੇ ਰਹਿ ਰਹੇ ਹਨ। ਟੀਮ ਨੇ ਮੌਕੇ ‘ਤੇ ਸਟਾਫ ਨਾਲ ਮੁਲਾਕਾਤ ਕੀਤੀ। ਸਟਾਫ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਸਾਰੀਆਂ ਪ੍ਰਵਾਨਗੀਆਂ ਪਹਿਲਾਂ ਹੀ ਲਈਆਂ ਜਾ ਚੁੱਕੀਆਂ ਹਨ। ਦਸਤਾਵੇਜ਼ ਵੀ ਜਲਦੀ ਹੀ ਜਮ੍ਹਾ ਕਰ ਦਿੱਤੇ ਜਾਣਗੇ।

LEAVE A REPLY

Please enter your comment!
Please enter your name here