ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਦੇ ਸਾਬਕਾ ਪਤੀ ਅਤੇ ਕਾਰੋਬਾਰੀ ਸੰਜੇ ਕਪੂਰ ਦਾ 12 ਜੂਨ ਨੂੰ ਦੇਹਾਂਤ ਹੋ ਗਿਆ ਸੀ। ਹੁਣ 7 ਦਿਨਾਂ ਬਾਅਦ, ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਯਾਨੀ 19 ਜੂਨ ਨੂੰ ਦਿੱਲੀ ਵਿੱਚ ਕੀਤਾ ਜਾਵੇਗਾ। ਸੰਜੇ ਕਪੂਰ ਦਾ ਅੰਤਿਮ ਸਸਕਾਰ ਅੱਜ ਸ਼ਾਮ 5 ਵਜੇ ਦਿੱਲੀ ਦੇ ਲੋਧੀ ਰੋਡ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਇਸ ਤੋਂ ਬਾਅਦ, ਉਨ੍ਹਾਂ ਦੀ ਪ੍ਰਾਰਥਨਾ ਸਭਾ 22 ਜੂਨ ਨੂੰ ਦਿੱਲੀ ਦੇ ਤਾਜ ਪੈਲੇਸ ਹੋਟਲ ਵਿੱਚ ਸ਼ਾਮ 4 ਤੋਂ 5 ਵਜੇ ਤੱਕ ਹੋਵੇਗੀ।
ਦੱਸ ਦਈਏ ਕਿ ਸੰਜੇ ਕਪੂਰ ਦੀ ਲੰਡਨ ਵਿੱਚ ਪੋਲੋ ਖੇਡਦੇ ਸਮੇਂ ਮੌਤ ਹੋ ਗਈ ਸੀ। ਕਈ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਪੋਲੋ ਖੇਡਦੇ ਸਮੇਂ ਸੰਜੇ ਨੂੰ ਦਿਲ ਦਾ ਦੌਰਾ ਪਿਆ ਸੀ। ਬਾਅਦ ਵਿੱਚ, ਕੁਝ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਦਿਲ ਦਾ ਦੌਰਾ ਮਧੂ-ਮੱਖੀ ਦੇ ਡੰਗ ਕਾਰਨ ਪੀ ਸੀ। ਹਾਲਾਂਕਿ, ਸੰਜੇ ਦੀ ਮੌਤ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।