ਅਹਿਮਦਾਬਾਦ ਜਹਾਜ਼ ਹਾਦਸੇ ਵਾਲੀ ਥਾਂ ਦਾ ਨਵਾਂ ਵੀਡੀਓ ਆਇਆ ਸਾਹਮਣੇ

0
114

– ਵਿਦਿਆਰਥੀਆਂ ਨੇ ਚਾਦਰ ਦੀ ਮਦਦ ਨਾਲ ਹੋਸਟਲ ਦੀ ਬਾਲਕੋਨੀ ਤੋਂ ਮਾਰੀ ਛਾਲ

ਨਵੀਂ ਦਿੱਲੀ, 18 ਜੂਨ 2025 – ਅਹਿਮਦਾਬਾਦ ਵਿੱਚ 12 ਜੂਨ ਨੂੰ ਹੋਏ ਜਹਾਜ਼ ਹਾਦਸੇ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਵਿੱਚ, ਮੈਡੀਕਲ ਕਾਲਜ ਦੇ ਵਿਦਿਆਰਥੀ ਹੋਸਟਲ ਦੀ ਇਮਾਰਤ ਦੀ ਤੀਜੀ ਅਤੇ ਚੌਥੀ ਮੰਜ਼ਿਲ ਤੋਂ ਛਾਲ ਮਾਰਦੇ ਦਿਖਾਈ ਦੇ ਰਹੇ ਹਨ।

ਏਅਰ ਇੰਡੀਆ ਦਾ ਜਹਾਜ਼ ਮੈਸ ਵਾਲੀ ਇਮਾਰਤ ਨਾਲ ਟਕਰਾ ਗਿਆ ਸੀ। ਇਸ ਦਾ ਅਸਰ ਮੈਸ ਦੇ ਆਲੇ-ਦੁਆਲੇ ਦੀਆਂ ਹੋਸਟਲ ਇਮਾਰਤਾਂ ‘ਤੇ ਵੀ ਪਿਆ। ਹੋਸਟਲ ਦੀਆਂ ਕਈ ਇਮਾਰਤਾਂ ਨੂੰ ਅੱਗ ਲੱਗ ਗਈ।

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਸ ਇਮਾਰਤ ਦੀ ਬਾਲਕੋਨੀ ਤੋਂ ਵਿਦਿਆਰਥੀ ਹੇਠਾਂ ਉਤਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਸ ਦੇ ਦੋਵੇਂ ਪਾਸੇ ਅੱਗ ਲੱਗੀ ਹੋਈ ਹੈ। ਵਿਦਿਆਰਥੀ ਚਾਦਰਾਂ ਦੀ ਮਦਦ ਨਾਲ ਚੌਥੀ ਮੰਜ਼ਿਲ ਤੋਂ ਤੀਜੀ ਮੰਜ਼ਿਲ ‘ਤੇ ਆਉਣ ਦੀ ਕੋਸ਼ਿਸ਼ ਕਰ ਰਹੇ ਹਨ।

ਸੋਮਵਾਰ ਨੂੰ ਜਹਾਜ਼ ਹਾਦਸੇ ਵਿੱਚ ਬਚੇ ਇਕਲੌਤੇ ਯਾਤਰੀ ਵਿਸ਼ਵਾਸ ਰਮੇਸ਼ ਕੁਮਾਰ ਭਾਲੀਆ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਸੀ। ਇਸ ਵਿੱਚ ਰਮੇਸ਼ ਹਾਦਸੇ ਵਾਲੀ ਥਾਂ ਤੋਂ ਬਾਹਰ ਆਉਂਦੇ ਹੋਏ ਦਿਖਾਈ ਦੇ ਰਿਹਾ ਹੈ। ਉਨ੍ਹਾਂ ਦੇ ਪਿੱਛੇ ਵਾਲਾ ਜਹਾਜ਼ ਅੱਗ ਵਿੱਚ ਸੜ ਰਿਹਾ ਹੈ ਅਤੇ ਅਸਮਾਨ ਵਿੱਚ ਧੂੰਏਂ ਦਾ ਬੱਦਲ ਦਿਖਾਈ ਦੇ ਰਿਹਾ ਹੈ।

ਮੌਕੇ ‘ਤੇ ਮੌਜੂਦ ਲੋਕ ਉਨ੍ਹਾਂ ਨੂੰ ਦੇਖ ਕੇ ਚੀਕ ਰਹੇ ਹਨ। ਰਮੇਸ਼ ਆਪਣੇ ਫ਼ੋਨ ਵੱਲ ਵੇਖਦਾ ਹੋਇਆ ਬੀਜੇ ਮੈਡੀਕਲ ਹੋਸਟਲ ਕੈਂਪਸ ਤੋਂ ਬਾਹਰ ਆਉਂਦਾ ਹੈ। ਇਸ ਤੋਂ ਪਹਿਲਾਂ, ਹਾਦਸੇ ਵਾਲੇ ਦਿਨ 12 ਜੂਨ ਨੂੰ ਇੱਕ ਵੀਡੀਓ ਸਾਹਮਣੇ ਆਇਆ ਸੀ। ਉਸ ਵਿੱਚ ਵੀ ਰਮੇਸ਼ ਨੂੰ ਘਟਨਾ ਵਾਲੀ ਥਾਂ ਤੋਂ ਖੁਦ ਬਾਹਰ ਆਉਂਦੇ ਦੇਖਿਆ ਗਿਆ। ਉਸਦੇ ਚਿਹਰੇ ‘ਤੇ ਸੱਟਾਂ ਸਨ ਅਤੇ ਉਹ ਲੰਗੜਾ ਕੇ ਤੁਰਦਾ ਦਿਖਾਈ ਦੇ ਰਿਹਾ ਸੀ।

LEAVE A REPLY

Please enter your comment!
Please enter your name here