ਗੱਡੀ ਦੇ ਅਣਪਛਾਤੇ ਡਰਾਈਵਰ ਵਿਰੁੱਧ ਫੇਟ ਮਾਰ ਕੇ ਮੌਤ ਦੇ ਘਾਟ ਉਤਾਰਨ ਤੇ ਕੇਸ ਦਰਜ

0
29
Accident

ਘਨੌਰ, 17 ਜੂਨ 2025 : A case has been registered against the unknown driver of the vehicle for causing death by beating : ਥਾਣਾ ਘਨੌਰ ਦੀ ਪੁਲਸ ਨੇ ਗੱਡੀ ਦੇ ਅਣਪਛਾਤੇ ਚਾਲਕ ਵਿਰੁੱਧ ਫੇਟ ਮਾਰ ਕੇ ਇਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰਨ ਅਤੇ ਦੂਸਰੇ ਨੂੰ ਜ਼ਖ਼ਮੀ ਕਰਨ ਦੇ ਦੋਸ਼ ਹੇਠ ਵੱਖ ਵੱਖ ਧਾਰਾਵਾਂ 281, 106 (1), 324 (2) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।

ਹਾਦਸੇ ਵਿਚ ਉਸਦੇ ਜੀਜੇ ਦੀ ਮੌਤ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਮਹਿੰਦਰ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਪਿੰਡ ਅਲੀਪੁਰ ਵਜੀਰ ਸਾਹਿਬ ਥਾਣਾ ਜੁਲਕਾਂ ਨੇ ਦੱਸਿਆ ਕਿ 15 ਜੂਨ 2025 ਨੂੰ ਉਸਦੇ ਜੀਜਾ ਜਗਤਾਰ ਸਿੰਘ ਜੋ ਆਪਣੇ ਦੋਸਤ ਹਰਜਿੰਦਰ ਸਿੰਘ ਸਮੇਤ ਮੋਟਰਸਾਇਕਲ ਤੇ ਸਵਾਰ ਹੋ ਕੇ ਬਾ-ਹੱਦ ਘਨੌਰ ਕੋਲ ਜਾ ਰਿਹਾ ਸੀ ਤਾਂ ਗੱਡੀ ਦੇ ਅਣਪਛਾਤੇ ਡਰਾਈਵਰ ਨੇਆਪਣੀ ਗੱਡੀ ਤੇਜ ਰਫਤਾਰ ਤੇ ਲਾਪ਼੍ਰਵਾਹੀ
ਨਾਲ ਲਿਆ ਕੇ ਉਹਨਾ ਵਿੱਚ ਮਾਰੀ, ਜਿਸ ਕਾਰਨ ਵਾਪਰੇ ਹਾਦਸੇ ਵਿਚ ਉਸਦੇ ਜੀਜੇ ਦੀ ਮੌਤ ਹੋ ਗਈ ਅਤੇ ਹਰਜਿੰਦਰ ਸਿੰਘ ਦੇ ਕਾਫੀ ਸੱਟਾਂ ਲੱਗੀਆਂ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਸੜਕ ਹਾਦਸੇ ‘ਚ 2 ਦੋਸਤਾਂ ਦੀ ਮੌਤ: ਮ੍ਰਿਤਕਾਂ ‘ਚ ਇੱਕ ਨਾਬਾਲਗ 6 ਭੈਣਾਂ ਦਾ ਇਕਲੌਤਾ ਭਰਾ ਸੀ

LEAVE A REPLY

Please enter your comment!
Please enter your name here