ਨਿਰਮਾਣ ਅਧੀਨ ਬਿਲਡਿੰਗ ਦੇ ਲੈਂਟਰ ਦੇ ਡਿੱਗਣ ਕਰਕੇ ਕਈ ਮਜ਼ਦੂਰ ਜ਼ਖਮੀ

0
99
Construction building

ਕਾਨਪੁਰ, 17 ਜੂਨ 2025 : Several workers injured after lantern falls from under-construction building : ਭਾਰਤ ਦੇਸ਼ ਦੇ ਸ਼ਹਿਰ ਕਾਨਪੁਰ (Kanpur) ਵਿਖੇ ਇਕ ਸਕੂਲ ਦੀ ਬਿਲਡਿੰਗ ਜਿਥੇ ਕਿ ਹਾਲੇ ਕੰਮ ਚੱਲ ਰਿਹਾ ਹੈ ਦਾ ਲੈਂਟਰ ਡਿੱਗਣ ਕਰਕੇ ਕਈ ਮਜ਼ਦੂਰ (Laborer) ਜੋ ਕਿ ਉਥੇ ਕੰਮ ਕਰ ਰਹੇ ਸਨ ਹੇਠਾਂ ਦੱਬ ਗਏ ਹਨ । ਦੱਸਣਯੋਗ ਹੈ ਕਿ ਉਕਤ ਬਿਲਡਿੰਗ ਜੋ ਕਿ ਹਰਦੇਵ ਨਗਰ ਵਿਖੇ ਬਣੀ ਹੋਈ ਹੈ ਤੇ ਕੰਮ ਕਾਜ ਚੱਲ ਰਿਹਾ ਹੈ ਕਾਨਪੁਰ ਵਿਖੇ ਬੜਾ ਥਾਣਾ ਖੇਤਰ ਅਧੀਨ ਆਉਂਦੀ ਹੈ ।

ਹਾਦਸਾ ਵਾਪਰਦਿਆਂ ਹੀ ਬਚਾਅ ਕਾਰਜ ਹੋਏ ਸ਼ੁਰੂ

ਹਰਦੇਵ ਨਗਰ ਵਿਖੇ ਸਕੂਲ ਦੀ ਬਿਲਡਿੰਗ ਦੇ ਡਿੱਗੇ ਲੈਂਟਰ ਹੇਠਾਂ ਦੱਬੇ ਵਿਅਕਤੀਆਂ ਨੂੰ ਕੱਢਣ ਲਈ ਤੁਰੰਤ ਕਦਮ ਚੁੱਕਦਿਆਂ ਬਚਾਅ ਲਈ ਪੁਲਸ, ਫਾਇਰ ਬ੍ਰਿਗੇਡ ਅਤੇ ਸਥਾਨਕ ਲੋਕਾਂ ਵਲੋਂ ਬਚਾਅ ਕਾਰਜ ਸ਼ੁਰੂ ਕੀਤੇ ਗਏ ਅਤੇ ਕਈ ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਮਜ਼ਦੂਰਾਂ ਨੂੰ ਬਾਹਰ ਕੱਢਿਆ ਗਿਆ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ ।

ਉਸਾਰੀ ਵਾਲੀ ਥਾਂ ਕਰ ਦਿੱਤੀ ਗਈ ਹੈ ਸੀਲ

ਕਾਨਪੁਰ ਦੇ ਹਰਦੇਵ ਨਗਰ ਵਿਖੇ ਨਿਰਮਾਣ ਅਧੀਨ ਸਕੂਲ ਦੀ ਜਿਸ ਬਿਲਡਿੰਗ ਦਾ ਲੈਂਟਰ ਡਿੱਗਿਆ ਹੈ ਵਾਲੀ ਥਾਂ ਨੂੰ ਹਾਲ ਦੀ ਘੜੀ ਸੀਲ ਕਰ ਦਿੱਤਾ ਗਿਆ ਹੈ ਅਤੇ ਭਰੋਸੇਯੋਗ ਸੂਤਰਾਂ ਤੋ਼ ਪ੍ਰਾਪਤ ਜਾਣਕਾਰੀ ਅਨੁਸਾਰ ਬਿਲਡਿੰਗ ਦੇ ਲੈਂਟਰ ਦੇ ਇਸ ਤਰ੍ਹਾਂ ਡਿੱਗਣ ਪਿੱਛੇ ਕੀ ਮਟੀਰੀਅਲ ਕੁਲਆਲਟੀ ਮੁੱਖ ਕਾਰਨ ਹੈ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ ।

Read More : ਪਟਿਆਲਾ ਸ਼ਹਿਰ ‘ਚ ਲੈਂਟਰ ਡਿੱਗਣ ਨਾਲ ਵਾਪਰਿਆ ਭਿਆਨਕ ਹਾਦਸਾ

LEAVE A REPLY

Please enter your comment!
Please enter your name here