ਅਹਿਮਦਾਬਾਦ ਜਹਾਜ਼ ਹਾਦਸਾ : ਮੌਤਾਂ ਦੀ ਗਿਣਤੀ ਹੋਈ 275

0
8

ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮ ਮੋਹਨ ਨਾਇਡੂ ਨੇ ਸ਼ਨੀਵਾਰ ਨੂੰ ਅਹਿਮਦਾਬਾਦ ਵਿੱਚ ਹੋਏ ਜਹਾਜ਼ ਹਾਦਸੇ ‘ਤੇ ਇੱਕ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਹਾਦਸੇ ਦੀ ਜਾਂਚ ਪਹਿਲੇ ਦਿਨ ਤੋਂ ਹੀ ਚੱਲ ਰਹੀ ਹੈ। ਕੇਂਦਰੀ ਗ੍ਰਹਿ ਸਕੱਤਰ ਦੀ ਅਗਵਾਈ ਵਿੱਚ ਇੱਕ ਜਾਂਚ ਕਮੇਟੀ ਬਣਾਈ ਗਈ ਹੈ। ਜੋ 3 ਮਹੀਨਿਆਂ ਵਿੱਚ ਆਪਣੀ ਰਿਪੋਰਟ ਸੌਂਪੇਗੀ।

ਲੁਧਿਆਣਾ: ਕਾਂਗਰਸੀ ਉਮੀਦਵਾਰ ਲਈ ਚੋਣ ਪ੍ਰਚਾਰ ਕਰਨ ਪਹੁੰਚੀ ਅਲਕਾ ਲਾਂਬਾ
ਦੱਸ ਦਈਏ ਕਿ ਜਹਾਜ਼ ਦੇ ਮਲਬੇ ਵਿੱਚੋਂ ਇੱਕ ਹੋਰ ਲਾਸ਼ ਬਰਾਮਦ ਹੋਈ ਹੈ। ਜਦੋਂ ਬੀਜੇ ਮੈਡੀਕਲ ਕਾਲਜ ਦੇ ਹੋਸਟਲ ਤੋਂ ਮਲਬਾ ਹਟਾਇਆ ਜਾ ਰਿਹਾ ਸੀ, ਤਾਂ ਜਹਾਜ਼ ਦੀ ਪੂਛ (ਪਿਛਲੇ ਹਿੱਸੇ) ਵਿੱਚ ਇੱਕ ਲਾਸ਼ ਫਸੀ ਹੋਈ ਮਿਲੀ। ਇਸਦਾ ਪੋਸਟਮਾਰਟਮ ਹੋ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਹ ਲਾਸ਼ ਕਿਸੇ ਏਅਰ ਹੋਸਟੇਸ ਦੀ ਹੋ ਸਕਦੀ ਹੈ।

ਜ਼ਿਕਰਯੋਗ ਹੈ ਕਿ ਦੂਜੇ ਪਾਸੇ ਮ੍ਰਿਤਕ ਦੇ ਡੀਐਨਏ ਸੈਂਪਲਿੰਗ ਦਾ ਕੰਮ ਅਜੇ ਵੀ ਜਾਰੀ ਹੈ। ਸਿਵਲ ਹਸਪਤਾਲ ਦੇ ਬਾਹਰ ਰਿਸ਼ਤੇਦਾਰਾਂ ਦੀ ਭੀੜ ਹੈ। ਇੱਥੇ ਸਖ਼ਤ ਸੁਰੱਖਿਆ ਪ੍ਰਬੰਧ ਹਨ। ਪੋਸਟਮਾਰਟਮ ਯੂਨਿਟ ਦੇ ਆਲੇ-ਦੁਆਲੇ ਬਾਹਰੀ ਲੋਕਾਂ ਦੇ ਦਾਖਲੇ ‘ਤੇ ਪਾਬੰਦੀ ਹੈ।

ਦਿਵਿਆ ਭਾਸਕਰ ਦੇ ਅਨੁਸਾਰ ਹੁਣ ਤੱਕ ਸਿਵਲ ਹਸਪਤਾਲ ਵਿੱਚ 270 ਤੋਂ ਵੱਧ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ, 230 ਲੋਕਾਂ ਦੇ ਡੀਐਨਏ ਸੈਂਪਲਿੰਗ ਕੀਤੇ ਗਏ ਹਨ। 8 ਲਾਸ਼ਾਂ ਦੀ ਪਛਾਣ ਕੀਤੀ ਗਈ ਹੈ।

LEAVE A REPLY

Please enter your comment!
Please enter your name here