ਇਸਰੋ ਦੇ ਪੁਲਾੜ ਯਾਤਰੀ ਅਤੇ ਭਾਰਤੀ ਹਵਾਈ ਸੈਨਾ ਦੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਲੈ ਕੇ ਜਾਣ ਵਾਲੇ Axiom 4 ਮਿਸ਼ਨ ਦੀ ਨਵੀਂ ਤਰੀਕ ਹੁਣ 19 ਜੂਨ ਨਿਰਧਾਰਤ ਕੀਤੀ ਗਈ ਹੈ। ਇਸਰੋ ਨੇ ਇਹ ਜਾਣਕਾਰੀ ਦਿੱਤੀ।
ਪਾਉਂਟਾ ਸਾਹਿਬ ਵਿੱਚ ਨਾਬਾਲਗ ਲੜਕੀ ਦੇ ਅਗਵਾ ਹੋਣ ਕਾਰਨ ਸਥਿਤੀ ਤਣਾਅਪੂਰਨ, ਧਾਰਾ 163 ਲਾਗੂ
ਦੱਸ ਦਈਏ ਕਿ ਸ਼ੁਭਾਂਸ਼ੂ ਸ਼ੁਕਲਾ ISS ਜਾ ਰਹੇ ਚਾਰ ਮੈਂਬਰੀ ਚਾਲਕ ਦਲ ਦਾ ਹਿੱਸਾ ਹੈ। ਉਨ੍ਹਾਂ ਦਾ ਮਿਸ਼ਨ 14 ਦਿਨਾਂ ਦਾ ਹੋਵੇਗਾ। ਪਹਿਲਾਂ ਇਹ ਮਿਸ਼ਨ 11 ਜੂਨ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 5.30 ਵਜੇ ਲਾਂਚ ਕੀਤਾ ਜਾਣਾ ਸੀ। ਆਕਸੀਜਨ ਲੀਕ ਹੋਣ ਕਾਰਨ ਇਸਨੂੰ ਮੁਲਤਵੀ ਕਰ ਦਿੱਤਾ ਗਿਆ ਸੀ।