ਲੁਧਿਆਣਾ: ਕਾਂਗਰਸੀ ਉਮੀਦਵਾਰ ਲਈ ਚੋਣ ਪ੍ਰਚਾਰ ਕਰਨ ਪਹੁੰਚੀ ਅਲਕਾ ਲਾਂਬਾ

0
11

ਆਲ ਇੰਡੀਆ ਮਹਿਲਾ ਕਾਂਗਰਸ ਕਮੇਟੀ ਦੀ ਪ੍ਰਧਾਨ ਅਲਕਾ ਲਾਂਬਾ ਅੱਜ ਪੰਜਾਬ ਦੇ ਲੁਧਿਆਣਾ ਪਹੁੰਚ ਰਹੀ ਹੈ। ਅਲਕਾ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਹੱਕ ਵਿੱਚ ਵੋਟਾਂ ਮੰਗੇਗੀ। ਜਿਸ ਤੋਂ ਬਾਅਦ ਅਲਕਾ ਲਾਂਬਾ ਅੱਜ ਫਿਰੋਜ਼ਪੁਰ ਰੋਡ ‘ਤੇ ਸੰਧੂ ਟਾਵਰ ਨੇੜੇ ਕਾਂਗਰਸ ਚੋਣ ਦਫ਼ਤਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰੇਗੀ। ਹਲਕਾ ਪੱਛਮੀ ਉਪ ਚੋਣ ਦੇ ਵਿਸ਼ੇਸ਼ ਇੰਚਾਰਜ ਅਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਵੀ ਉਨ੍ਹਾਂ ਨਾਲ ਮੌਜੂਦ ਰਹਿਣਗੇ।

ਪੰਜਾਬ ਸਰਕਾਰ ਵੱਲੋਂ ਕੋਰੋਨਾ ਸੰਬਧੀ ਐਡਵਾਈਜ਼ਰੀ ਜਾਰੀ, ਸਾਵਧਾਨੀ ਵਰਤਣ ਦੀ ਅਪੀਲ
ਦੱਸ ਦਈਏ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ, ਕਾਂਗਰਸ ਨੇ ਕਾਲਕਾਜੀ ਸੀਟ ਤੋਂ ਆਤਿਸ਼ੀ ਦੇ ਖਿਲਾਫ ਅਲਕਾ ਲਾਂਬਾ ਨੂੰ ਮੈਦਾਨ ਵਿੱਚ ਉਤਾਰਿਆ ਸੀ। ਅਲਕਾ ਲਾਂਬਾ 2015 ਵਿੱਚ ‘ਆਪ’ ਦੀ ਟਿਕਟ ‘ਤੇ ਚਾਂਦਨੀ ਚੌਕ ਤੋਂ ਵਿਧਾਇਕ ਬਣੀ ਸੀ, ਪਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨਾਲ ਮਤਭੇਦਾਂ ਤੋਂ ਬਾਅਦ 2019 ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਈ ਸੀ।

2020 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਸਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਹਿਲਾਦ ਸਿੰਘ ਸਾਹਨੀ ਨੇ ਇਹ ਸੀਟ ਜਿੱਤੀ। ਇਸ ਚੋਣ ਵਿੱਚ ਅਲਕਾ ਲਾਂਬਾ ਤੀਜੇ ਸਥਾਨ ‘ਤੇ ਰਹੀ। ਲਾਂਬਾ ਹੁਣ ਆਲ ਇੰਡੀਆ ਮਹਿਲਾ ਕਾਂਗਰਸ ਦੀ ਪ੍ਰਧਾਨ ਹੈ।

LEAVE A REPLY

Please enter your comment!
Please enter your name here