ਸਰ੍ਹੋਂ ਦਾ ਤੇਲ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ। ਇਸ ਦੀ ਰੋਜ਼ਾਨਾ ਵਰਤੋਂ ਭਾਰ, ਦਿਲ ਦੀ ਬਿਮਾਰੀ, ਪਾਚਨ ਕਿਰਿਆ ਆਦਿ ਸਮੱਸਿਆਵਾਂ ਨੂੰ ਠੀਕ ਕਰ ਸਕਦੀ ਹੈ। ਆਓ ਜਾਣਦੇ ਹਾਂ ਇਸ ਤੇਲ ਤੋਂ ਹੋਣ ਵਾਲੇ ਫਾਇਦੇ-
ਜੋੜਾਂ ਦਾ ਦਰਦ ਅਤੇ ਸੋਜ ਹੋਵੇਗੀ ਘੱਟ:- ਸਰ੍ਹੋਂ ਦੇ ਤੇਲ ਵਿੱਚ ਮੌਜੂਦ ਓਮੇਗਾ-3 ਫੈਟੀ ਐਸਿਡ ਅਤੇ ਐਂਟੀ-ਇਨਫਲੇਮੇਟਰੀ ਗੁਣ ਜੋੜਾਂ ਦੇ ਦਰਦ ਤੋਂ ਰਾਹਤ ਦਿਵਾਉਂਦੇ ਹਨ। ਜਿਹੜੇ ਲੋਕ ਇਸ ਨੂੰ ਰੋਜ਼ਾਨਾ ਆਪਣੇ ਭੋਜਨ ਵਿੱਚ ਵਰਤਦੇ ਹਨ, ਉਨ੍ਹਾਂ ਨੂੰ ਗਠੀਆ ਵਰਗੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ।
ਕੋਲੈਸਟ੍ਰੋਲ ਲੈਵਲ ਹੁੰਦਾ ਕੰਟਰੋਲ:- ਸਰ੍ਹੋਂ ਦਾ ਤੇਲ ਹਾਰਟ-ਫ੍ਰੈਂਡਲੀ ਫੈਟਸ ਨਾਲ ਭਰਪੂਰ ਹੁੰਦਾ ਹੈ। ਇਹ ਮਾੜੇ ਕੋਲੈਸਟ੍ਰੋਲ ਨੂੰ ਘਟਾਉਂਦਾ ਹੈ ਅਤੇ ਚੰਗੇ ਕੋਲੈਸਟ੍ਰੋਲ ਨੂੰ ਵਧਾਉਂਦਾ ਹੈ, ਜਿਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਜਾਂਦਾ ਹੈ।
ਪਾਚਨ ਤੰਤਰ ਰਹੇਗਾ ਤੰਦਰੁਸਤ:- ਸਰ੍ਹੋਂ ਦਾ ਤੇਲ ਖਾਣ ਨਾਲ ਪਾਚਨ ਕਿਰਿਆ ਤੇਜ਼ ਹੁੰਦੀ ਹੈ। ਇਸ ਵਿੱਚ ਮੌਜੂਦ ਗੁਣ ਅੰਤੜੀਆਂ ਨੂੰ ਐਕਟਿਵ ਕਰਦੇ ਹਨ ਅਤੇ ਗੈਸ, ਕਬਜ਼ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਦੇ ਹਨ। ਹਰ ਰੋਜ਼ ਥੋੜ੍ਹਾ ਜਿਹਾ ਸਰ੍ਹੋਂ ਦਾ ਤੇਲ ਤੁਹਾਡੇ ਪੇਟ ਦਾ ਦੋਸਤ ਬਣ ਸਕਦਾ ਹੈ।
ਸਕਿਨ ਅਤੇ ਵਾਲਾਂ ਨੂੰ ਮਿਲੇਗੀ ਜਾਨ:- ਰੋਜ਼ਾਨਾ ਆਪਣੀ ਖੁਰਾਕ ਵਿੱਚ ਸਰ੍ਹੋਂ ਦਾ ਤੇਲ ਲੈਣ ਨਾਲ ਸਕਿਨ ਨੂੰ ਚਮਕ ਅਤੇ ਵਾਲਾਂ ਨੂੰ ਤਾਕਤ ਮਿਲਦੀ ਹੈ। ਇਸ ਦੇ ਐਂਟੀਆਕਸੀਡੈਂਟ ਅਤੇ ਵਿਟਾਮਿਨ ਸਕਿਨ ਨੂੰ ਅੰਦਰੋਂ ਸਿਹਤਮੰਦ ਬਣਾਉਂਦੇ ਹਨ।