ਆਪ੍ਰੇਸ਼ਨ ਸਿੰਦੂਰ: ਪ੍ਰਧਾਨ ਮੰਤਰੀ ਨੇ 33 ਦੇਸ਼ਾਂ ਤੋਂ ਵਾਪਸ ਆਏ 7 ਵਫ਼ਦਾਂ ਨਾਲ ਕੀਤੀ ਮੁਲਾਕਾਤ

0
17

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਸ਼ਾਮ ਨੂੰ ਸਰਬ-ਪਾਰਟੀ ਵਫ਼ਦ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਜੋ ਦੁਨੀਆ ਨੂੰ ਆਪ੍ਰੇਸ਼ਨ ਸਿੰਦੂਰ ਅਤੇ ਅੱਤਵਾਦ ਵਿਰੁੱਧ ਭਾਰਤ ਦੇ ਸਟੈਂਡ ਬਾਰੇ ਦੱਸਣ ਤੋਂ ਬਾਅਦ ਦੇਸ਼ ਵਾਪਸ ਆਏ ਸਨ। ਉਨ੍ਹਾਂ ਨੇ ਉਨ੍ਹਾਂ ਨਾਲ ਰਾਤ ਦਾ ਖਾਣਾ ਖਾਧਾ।

ਨਾਲ ਹੀ ਵਫ਼ਦ ਦੇ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਾਲ ਆਪਣੇ ਯਾਤਰਾ ਅਨੁਭਵ ਸਾਂਝੇ ਕੀਤੇ। 7 ਵਫ਼ਦਾਂ ਦੇ 59 ਮੈਂਬਰਾਂ ਨੇ 33 ਦੇਸ਼ਾਂ ਦਾ ਦੌਰਾ ਕੀਤਾ। ਇਨ੍ਹਾਂ ਵਿੱਚ 51 ਨੇਤਾ ਅਤੇ 8 ਰਾਜਦੂਤ ਸ਼ਾਮਲ ਸਨ।
ਗੁਰੂਗ੍ਰਾਮ: ਏਸੀ ਕੰਪਨੀ ‘ਚ ਹੋਇਆ ਧਮਾਕਾ, ਕੰਪ੍ਰੈਸਰ ਫਟਣ ਕਾਰਨ ਹੋਈ ਇੱਕ ਦੀ ਮੌਤ
ਦੱਸ ਦਈਏ ਕਿ ਵਫ਼ਦ ਦੀ ਅਗਵਾਈ 7 ਸੰਸਦ ਮੈਂਬਰਾਂ ਨੇ ਕੀਤੀ। ਇਨ੍ਹਾਂ ਵਿੱਚ ਭਾਜਪਾ ਤੋਂ ਰਵੀ ਸ਼ੰਕਰ ਪ੍ਰਸਾਦ ਅਤੇ ਬੈਜਯੰਤ ਪਾਂਡਾ, ਜੇਡੀਯੂ ਤੋਂ ਸੰਜੇ ਕੁਮਾਰ ਝਾਅ, ਡੀਐਮਕੇ ਤੋਂ ਕਨੀਮੋਝੀ ਕਰੁਣਾਨਿਧੀ, ਐਨਸੀਪੀ (ਸਪਾ) ਤੋਂ ਸੁਪ੍ਰਿਆ ਸੁਲੇ, ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਅਤੇ ਸ਼ਿਵ ਸੈਨਾ (ਸ਼ਿੰਦੇ ਧੜੇ) ਤੋਂ ਸ਼੍ਰੀਕਾਂਤ ਏਕਨਾਥ ਸ਼ਿੰਦੇ ਸ਼ਾਮਲ ਸਨ।

ਇਸਤੋਂ ਇਲਾਵਾ ਥਰੂਰ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਕਿਹਾ, ‘ਪ੍ਰਧਾਨ ਮੰਤਰੀ ਨੇ ਸਾਡੇ ਸਾਰਿਆਂ ਨਾਲ ਇੱਕ ਘੰਟੇ ਤੋਂ ਵੱਧ ਸਮਾਂ ਬਿਤਾਇਆ। ਉਹ ਲਾਅਨ ‘ਤੇ ਵੱਖ-ਵੱਖ ਮੇਜ਼ਾਂ ‘ਤੇ ਗਏ, ਸਾਰੇ ਵਫ਼ਦ ਸਮੂਹਾਂ ਨਾਲ ਗੱਲ ਕੀਤੀ। ਇਹ ਬਿਲਕੁਲ ਵੀ ਰਸਮੀ ਮੁਲਾਕਾਤ ਨਹੀਂ ਸੀ। ਸਾਡੇ ਵਿੱਚੋਂ ਬਹੁਤਿਆਂ ਨੇ ਉਨ੍ਹਾਂ ਨੂੰ ਵਿਦੇਸ਼ ਦੌਰੇ ਬਾਰੇ ਆਪਣੀ ਰਿਪੋਰਟ ਦਿੱਤੀ ਸੀ। ਹਾਲਾਂਕਿ, ਇਸ ‘ਤੇ ਵੀ ਕੋਈ ਚਰਚਾ ਨਹੀਂ ਹੋਈ। ਅਸੀਂ ਸਾਰਿਆਂ ਨੇ ਉਨ੍ਹਾਂ ਨਾਲ ਬਹੁਤ ਸਾਰੀਆਂ ਗੱਲਾਂ ਕੀਤੀਆਂ।

LEAVE A REPLY

Please enter your comment!
Please enter your name here