ਮੰਗਲਵਾਰ ਸਵੇਰੇ ਦਿੱਲੀ ਦੇ ਦਵਾਰਕਾ ਸੈਕਟਰ-13 ਵਿੱਚ ਸ਼ਬਦ ਅਪਾਰਟਮੈਂਟ ਦੀ ਸੱਤਵੀਂ ਮੰਜ਼ਿਲ ‘ਤੇ ਇੱਕ ਫਲੈਟ ਵਿੱਚ ਅੱਗ ਲੱਗ ਗਈ। ਇੱਕ ਪਿਤਾ ਆਪਣੇ ਦੋ ਬੱਚਿਆਂ (ਇੱਕ ਲੜਕਾ ਅਤੇ ਇੱਕ ਲੜਕੀ) ਨਾਲ ਫਲੈਟ ਦੇ ਅੰਦਰ ਫਸ ਗਏ।
ਆਪਣੇ ਆਪ ਨੂੰ ਬਚਾਉਣ ਲਈ, ਦੋ 10 ਸਾਲ ਦੇ ਬੱਚਿਆਂ ਨੇ ਬਾਲਕੋਨੀ ਤੋਂ ਛਾਲ ਮਾਰ ਦਿੱਤੀ। ਉਨ੍ਹਾਂ ਦੇ ਪਿਤਾ ਯਸ਼ ਯਾਦਵ (35) ਨੇ ਵੀ ਉਨ੍ਹਾਂ ਨਾਲ ਛਾਲ ਮਾਰ ਦਿੱਤੀ। ਤਿੰਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਦੱਸ ਦਈਏ ਕਿ ਦਿੱਲੀ ਫਾਇਰ ਸਰਵਿਸ ਨੇ ਕਿਹਾ ਕਿ ਉਨ੍ਹਾਂ ਨੂੰ ਘਟਨਾ ਬਾਰੇ ਸਵੇਰੇ 10:01 ਵਜੇ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਅੱਠ ਫਾਇਰ ਟੈਂਡਰ ਤੁਰੰਤ ਮੌਕੇ ‘ਤੇ ਭੇਜੇ ਗਏ। ਫਾਇਰਫਾਈਟਰਾਂ ਨੇ ਬਿਨਾਂ ਕਿਸੇ ਦੇਰੀ ਦੇ ਬਚਾਅ ਅਤੇ ਅੱਗ ਬੁਝਾਉਣ ਦੇ ਕੰਮ ਸ਼ੁਰੂ ਕਰ ਦਿੱਤੇ।