ਮੁੱਲਾਂਪੁਰ ਸਟੇਡੀਅਮ ਪਹਿਲੀ ਵਾਰ ਕਰੇਗਾ ਅੰਤਰਰਾਸ਼ਟਰੀ ਮੈਚਾਂ ਦੀ ਮੇਜ਼ਬਾਨੀ, ਹੋਵੇਗਾ ਮਹਿਲਾ ਕ੍ਰਿਕਟ ਟੀਮ ਦੇ ਇੱਕ ਰੋਜ਼ਾ ਮੈਚ

0
72

ਸਾਲ 2025 ਵਿੱਚ ਇੰਡੀਅਨ ਪ੍ਰੀਮੀਅਮ ਲੀਗ (IPL) ਦੇ ਮੈਚਾਂ ਤੋਂ ਬਾਅਦ, ਹੁਣ ਨਿਊ ਚੰਡੀਗੜ੍ਹ ਯਾਨੀ ਮੁੱਲਾਂਪੁਰ ਵਿੱਚ ਸਥਿਤ ਮਹਾਰਾਜਾ ਯਾਦਵਿੰਦਰਾ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਨੂੰ ਅੰਤਰਰਾਸ਼ਟਰੀ ਮੈਚਾਂ ਲਈ ਚੁਣਿਆ ਗਿਆ ਹੈ। ਇਸ ਸਟੇਡੀਅਮ ਵਿੱਚ ਪਹਿਲੀ ਵਾਰ ਅੰਤਰਰਾਸ਼ਟਰੀ ਮੈਚ ਖੇਡੇ ਜਾਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਇਸ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ।

ਉਦਯੋਗ ਲਗਾਉਣ ਲਈ 45 ਦਿਨਾਂ ਵਿੱਚ ਮਿਲੇਗੀ ਪ੍ਰਵਾਨਗੀ, ਫਾਸਟ ਟਰੈਕ ਪੰਜਾਬ ਪੋਰਟਲ ਤਿਆਰ
ਭਾਰਤੀ ਮਹਿਲਾ ਕ੍ਰਿਕਟ ਟੀਮ ਇਸ ਸਾਲ ਸਤੰਬਰ ਵਿੱਚ ਮੁੱਲਾਂਪੁਰ ਸਟੇਡੀਅਮ ਵਿੱਚ ਆਸਟ੍ਰੇਲੀਆ ਨਾਲ 2 ਇੱਕ ਰੋਜ਼ਾ ਅੰਤਰਰਾਸ਼ਟਰੀ (ODI) ਮੈਚ ਖੇਡੇਗੀ। ਇਸ ਤੋਂ ਬਾਅਦ, ਭਾਰਤੀ ਟੀਮ ਦਸੰਬਰ ਵਿੱਚ ਇਸ ਮੈਦਾਨ ‘ਤੇ ਇੱਕ ਟੀ-20 ਮੈਚ ਵਿੱਚ ਦੱਖਣੀ ਅਫਰੀਕਾ ਦਾ ਸਾਹਮਣਾ ਕਰੇਗੀ। ਤੁਹਾਨੂੰ ਦੱਸ ਦੇਈਏ ਕਿ ਇਹ ਮੈਦਾਨ IPL ਟੀਮ ਪੰਜਾਬ ਕਿੰਗਜ਼ ਦਾ ਘਰੇਲੂ ਮੈਦਾਨ ਹੈ।
ਬੀਸੀਸੀਆਈ ਦੇ ਅਨੁਸਾਰ ਸਤੰਬਰ ਵਿੱਚ ਆਸਟ੍ਰੇਲੀਆ ਅਤੇ ਭਾਰਤ ਮਹਿਲਾ ਟੀਮ ਵਿਚਕਾਰ ਹੋਣ ਵਾਲੇ ਦੋਵੇਂ ਵਨਡੇ ਮੈਚ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਖੇਡੇ ਜਾਣੇ ਸਨ, ਪਰ ਉੱਥੇ ਆਊਟਫੀਲਡ ਅਤੇ ਪਿੱਚਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਇਸ ਕਾਰਨ ਮੈਚਾਂ ਨੂੰ ਬਦਲਣ ਦਾ ਫੈਸਲਾ ਕੀਤਾ ਗਿਆ।

ਇਸ ਸਾਲ ਦੱਖਣੀ ਅਫਰੀਕਾ ਦੀ ਪੁਰਸ਼ ਟੀਮ ਵੀ ਭਾਰਤ ਆ ਰਹੀ ਹੈ। ਇਸਦਾ ਦੌਰਾ 14 ਨਵੰਬਰ ਤੋਂ 19 ਦਸੰਬਰ ਤੱਕ ਚੱਲੇਗਾ। ਟੀਮ ਪੰਜ ਟੀ-20 ਮੈਚ ਖੇਡੇਗੀ, ਜਿਨ੍ਹਾਂ ਵਿੱਚੋਂ 11 ਦਸੰਬਰ ਨੂੰ ਹੋਣ ਵਾਲਾ ਮੈਚ ਮੁੱਲਾਂਪੁਰ ਸਟੇਡੀਅਮ ਨੂੰ ਦਿੱਤਾ ਗਿਆ ਹੈ। ਜਦੋਂ ਕਿ 14 ਦਸੰਬਰ ਨੂੰ ਹੋਣ ਵਾਲਾ ਟੀ-20 ਮੈਚ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ, ਧਰਮਸ਼ਾਲਾ ਵਿੱਚ ਹੋਵੇਗਾ।

LEAVE A REPLY

Please enter your comment!
Please enter your name here