ਕੋਲੰਬੀਆ ਵਿੱਚ ਰੈਲੀ ਦੌਰਾਨ ਰਾਸ਼ਟਰਪਤੀ ਉਮੀਦਵਾਰ ‘ਤੇ ਹਮਲਾ: ਤਿੰਨ ਗੋਲੀਆਂ ਲੱਗੀਆਂ, ਸਿਰ ‘ਚ ਵੀ ਲੱਗੀ ਗੋਲੀ

0
103

– ਹਾਲਤ ਗੰਭੀਰ, ਹਸਪਤਾਲ ‘ਚ ਚੱਲ ਰਿਹਾ ਇਲਾਜ
– ਘਟਨਾ ਤੋਂ ਬਾਅਦ ਹਮਲਾਵਰ ਗ੍ਰਿਫ਼ਤਾਰ

ਨਵੀਂ ਦਿੱਲੀ, 8 ਜੂਨ 2025 – ਦੱਖਣੀ ਅਮਰੀਕੀ ਦੇਸ਼ ਕੋਲੰਬੀਆ ਵਿੱਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਮਿਗੁਏਲ ਉਰੀਬੇ ਨੂੰ ਚੋਣ ਪ੍ਰਚਾਰ ਦੌਰਾਨ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਦਾਖਲ ਕਰਵਾਇਆ ਗਿਆ। ਜਿਥੇ ਉਨ੍ਹਾਂ ਦਾ ਹੁਣ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਸਥਿਤੀ ਅਜੇ ਵੀ ਨਾਜ਼ੁਕ ਹੈ। ਇਹ ਘਟਨਾ ਸ਼ਨੀਵਾਰ ਸ਼ਾਮ ਨੂੰ ਸਥਾਨਕ ਸਮੇਂ ਅਨੁਸਾਰ ਵਾਪਰੀ।

ਸਥਾਨਕ ਮੀਡੀਆ ਦੇ ਅਨੁਸਾਰ, ਉਰੀਬੇ ਨੂੰ ਤਿੰਨ ਗੋਲੀਆਂ ਲੱਗੀਆਂ, ਜਿਨ੍ਹਾਂ ਵਿੱਚੋਂ ਇੱਕ ਗੋਲੀ ਕਥਿਤ ਤੌਰ ‘ਤੇ ਉਸਦੇ ਸਿਰ ਵਿੱਚ ਲੱਗੀ। ਉਰੀਬੇ ਰਾਜਧਾਨੀ ਬੋਗੋਟਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ।

ਕੋਲੰਬੀਆ ਵਿੱਚ 2026 ਵਿੱਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਮਿਗੁਏਲ ਉਰੀਬੇ ਨੂੰ ਰਾਸ਼ਟਰਪਤੀ ਅਹੁਦੇ ਲਈ ਇੱਕ ਪ੍ਰਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਹੈ। 39 ਸਾਲਾ ਉਰੀਬੇ ਵਿਰੋਧੀ ਸੈਂਟਰੋ ਡੈਮੋਕ੍ਰੇਟਿਕੋ ਕੰਜ਼ਰਵੇਟਿਵ ਪਾਰਟੀ ਦਾ ਮੈਂਬਰ ਹੈ।

ਪਾਰਟੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਹਮਲਾਵਰ ਨੇ ਉਰੀਬੇ ਨੂੰ ਪਿੱਠ ਵਿੱਚ ਗੋਲੀ ਮਾਰ ਦਿੱਤੀ ਜਦੋਂ ਉਹ ਇਕੱਠ ਨੂੰ ਸੰਬੋਧਨ ਕਰ ਰਿਹਾ ਸੀ। ਬੋਗੋਟਾ ਦੇ ਮੇਅਰ ਕਾਰਲੋਸ ਗਾਲਨ ਨੇ ਕਿਹਾ ਕਿ ਹਮਲਾ ਸ਼ਹਿਰ ਦੇ ਫੋਂਟੀਬੋਨ ਖੇਤਰ ਵਿੱਚ ਹੋਇਆ। ਉਰੀਬੇ ਦੀ ਸਥਿਤੀ ਕਾਰਨ ਸ਼ਹਿਰ ਭਰ ਦੇ ਹਸਪਤਾਲਾਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ।

ਪੁਲਿਸ ਨੇ ਮੌਕੇ ਤੋਂ 15 ਸਾਲਾ ਦੋਸ਼ੀ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

LEAVE A REPLY

Please enter your comment!
Please enter your name here