ਸਾਊਥ ਸੁਪਰਸਟਾਰ ਨਾਗਾਰਜੁਨ ਦੇ ਛੋਟੇ ਪੁੱਤਰ ਅਖਿਲ ਅੱਕੀਨੇਨੀ ਨੇ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਜ਼ੈਨਬ ਰਵਾਦਜੀ ਨਾਲ ਵਿਆਹ ਕਰਵਾ ਲਿਆ ਹੈ। ਇਹ ਜੋੜਾ ਸ਼ੁੱਕਰਵਾਰ 6 ਜੂਨ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਿਆ ਹੈ। ਜ਼ੈਨਬ ਅਤੇ ਅਖਿਲ ਤਿੰਨ ਸਾਲਾਂ ਤੋਂ ਇਕ ਦੂਜੇ ਨੂੰ ਜਾਣਦੇ ਸਨ। ਅਤੇ ਜੋੜੇ ਨੇ 26 ਨਵੰਬਰ, 2024 ਨੂੰ ਮੰਗਣੀ ਕਰਵਾ ਲਈ ਸੀ।
ਹੁਣ ਇਸ ਜੋੜੇ ਨੇ ਪਰਿਵਾਰ ਅਤੇ ਨਜ਼ਦੀਕੀ ਦੋਸਤਾਂ ਦੀ ਮੌਜੂਦਗੀ ਵਿੱਚ ਰਵਾਇਤੀ ਹਿੰਦੂ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾ ਲਿਆ ਹੈ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਨਾਗਾਰਜੁਨ ਨੂੰ ਵਿਆਹ ਦੀਆਂ ਰਸਮਾਂ ਨਿਭਾਉਂਦੇ ਦੇਖਿਆ ਜਾ ਸਕਦਾ ਹੈ।
ਹੈਦਰਾਬਾਦ ਵਿੱਚ ਹੋਏ ਇਸ ਵਿਆਹ ਵਿੱਚ ਫਿਲਮ ਇੰਡਸਟਰੀ ਦੀਆਂ ਕਈ ਮਸ਼ਹੂਰ ਹਸਤੀਆਂ ਸ਼ਾਮਲ ਹੋਈਆਂ, ਜਿਨ੍ਹਾਂ ਵਿੱਚ ਚਿਰੰਜੀਵੀ, ਰਾਮ ਚਰਨ ਅਤੇ ਪ੍ਰਸ਼ਾਂਤ ਨੀਲ ਵਰਗੇ ਵੱਡੇ ਨਾਮ ਸ਼ਾਮਲ ਸਨ। ਵਿਆਹ ਦੇ ਲੁੱਕ ਬਾਰੇ ਗੱਲ ਕਰੀਏ ਤਾਂ, ਅਖਿਲ ਅਤੇ ਜ਼ੈਨਬ ਨੇ ਰਵਾਇਤੀ ਤੇਲਗੂ ਵਿਆਹ ਦਾ ਪਹਿਰਾਵਾ ਪਾਇਆ ਸੀ, ਜਿਸ ਵਿੱਚ ਦੁਲਹਨ ਨੇ ਸੋਨੇ ਦੇ ਗਹਿਣਿਆਂ ਵਿੱਚ ਆਈਵਰੀ ਪੇਸਟਲ ਸਾੜੀ ਪਾਈ ਹੋਈ ਸੀ। ਇਸ ਦੇ ਨਾਲ ਹੀ, ਅਖਿਲ ਇੱਕ ਸਧਾਰਨ ਚਿੱਟੇ ਕੁੜਤੇ ਅਤੇ ਧੋਤੀ ਵਿੱਚ ਦਿਖਾਈ ਦਿੱਤੇ, ਜਿਸ ਦੇ ਲੁੱਕ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਪਿਆਰ ਮਿਲ ਰਿਹਾ ਹੈ।