ਭਾਰਤ ਵਿਰੁੱਧ ਟੈਸਟ ਸੀਰੀਜ਼ ਦੇ ਪਹਿਲੇ ਮੈਚ ਲਈ ਇੰਗਲੈਂਡ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇੰਗਲੈਂਡ ਕ੍ਰਿਕਟ ਬੋਰਡ (ECB) ਨੇ ਵੀਰਵਾਰ ਨੂੰ 14 ਮੈਂਬਰੀ ਟੀਮ ਦਾ ਐਲਾਨ ਕੀਤਾ।
ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਨਿਵਾਸ ‘ਚ ਲਗਾਇਆ ਸਿੰਦੂਰ ਦਾ ਪੌਦਾ
ਜ਼ਿਕਰਯੋਗ ਹੈ ਕਿ ਬੇਨ ਸਟੋਕਸ ਦੀ ਕਪਤਾਨੀ ਵਾਲੀ ਇਸ ਟੀਮ ਵਿੱਚ ਜੈਮੀ ਓਵਰਟਨ ਨੂੰ ਮੌਕਾ ਮਿਲਿਆ ਹੈ। ਇਸ ਦੇ ਨਾਲ ਹੀ, ਗੁਸ ਐਟਕਿੰਸਨ ਨੂੰ ਸੱਟ ਕਾਰਨ ਟੀਮ ਵਿੱਚ ਨਹੀਂ ਚੁਣਿਆ ਗਿਆ ਹੈ। ਓਵਰਟਨ ਤਿੰਨ ਸਾਲਾਂ ਬਾਅਦ ਟੈਸਟ ਟੀਮ ਵਿੱਚ ਵਾਪਸ ਆਇਆ ਹੈ। ਸੀਰੀਜ਼ ਦਾ ਪਹਿਲਾ ਮੈਚ 20 ਜੂਨ 2025 ਨੂੰ ਹੈਡਿੰਗਲੇ, ਲੀਡਜ਼ ਵਿੱਚ ਸ਼ੁਰੂ ਹੋਵੇਗਾ।
ਦੱਸ ਦਈਏ ਕਿ ਇਸ ਮੈਚ ਦੇ ਨਾਲ, ਇੰਗਲੈਂਡ ਅਤੇ ਟੀਮ ਇੰਡੀਆ ਵਿਚਕਾਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਚੌਥਾ ਚੱਕਰ ਸ਼ੁਰੂ ਹੋਵੇਗਾ।
ਟੈਸਟ ਸੀਰੀਜ਼ ਲਈ ਟੀਮ: ਬੇਨ ਸਟੋਕਸ (ਕਪਤਾਨ), ਸ਼ੋਏਬ ਬਸ਼ੀਰ, ਜੈਕਬ ਬੈਥਲ, ਹੈਰੀ ਬਰੂਕ, ਬ੍ਰਾਈਡਨ ਕਾਰਸੇ, ਸੈਮ ਕੁੱਕ, ਜ਼ੈਕ ਕਰੌਲੀ, ਬੇਨ ਡਕੇਟ, ਜੈਮੀ ਓਵਰਟਨ, ਓਲੀ ਪੋਪ, ਜੋ ਰੂਟ, ਜੈਮੀ ਸਮਿਥ (ਵਿਕਟਕੀਪਰ), ਜੋਸ਼ ਟੰਗ, ਕ੍ਰਿਸ ਵੋਕਸ।
ਇੰਗਲੈਂਡ ਦੌਰੇ ਲਈ 18 ਮੈਂਬਰੀ ਭਾਰਤੀ ਟੀਮ: ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜੈਸਵਾਲ, ਕੇਐੱਲ ਰਾਹੁਲ, ਸਾਈ ਸੁਦਰਸ਼ਨ, ਅਭਿਮਨਿਊ ਈਸਵਰਨ, ਕਰੁਣ ਨਾਇਰ, ਰਿਸ਼ਭ ਪੰਤ (ਉਪ ਕਪਤਾਨ), ਧਰੁਵ ਜੁਰੇਲ, ਨਿਤੀਸ਼ ਰੈੱਡੀ, ਸ਼ਾਰਦੁਲ ਠਾਕੁਰ, ਰਵਿੰਦਰ ਜਡੇਜਾ, ਮੁਹੰਮਦ ਸੁਦਰਸ਼ਨ, ਬੀ. ਕ੍ਰਿਸ਼ਨ, ਆਕਾਸ਼ ਦੀਪ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ।