ਆਪਰੇਸ਼ਨ ਬਲੂ ਸਟਾਰ ਬਰਸੀ ਕਾਰਨ GNDU ਨੇ ਪ੍ਰੀਖਿਆਵਾਂ ਕੀਤੀਆਂ ਮੁਲਤਵੀ

0
171

ਅੰਮ੍ਰਿਤਸਰ, 5 ਜੂਨ 2025 – ਗੁਰੂ ਨਾਨਕ ਦੇਵ ਯੂਨੀਵਰਸਿਟੀ (GNDU) ਨੇ ਘੁੱਲੂਘਾਰਾ ਹਫ਼ਤੇ ਦੌਰਾਨ 6 ਜੂਨ ਨੂੰ ਯਾਨੀ ਕੱਲ੍ਹ ਹੋਣ ਵਾਲੀਆਂ ਸਲਾਨਾ ਅਤੇ ਸਮੈਸਟਰ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਹੈ। ਇਹ ਫੈਸਲਾ ਪ੍ਰਬੰਧਕੀ ਕਾਰਨਾਂ ਦੇ ਚਲਦੇ ਲਿਆ ਗਿਆ ਹੈ। GNDU ਅਤੇ ਇਸ ਨਾਲ ਸੰਬੰਧਤ ਸਾਰੇ ਕਾਲਜਾਂ ਦੀਆਂ ਪ੍ਰੀਖਿਆਵਾਂ ‘ਤੇ ਇਹ ਫ਼ੈਸਲਾ ਲਾਗੂ ਰਹੇਗਾ। ਯੂਨੀਵਰਸਿਟੀ ਵੱਲੋਂ ਜਾਰੀ ਸੂਚਨਾ ਮੁਤਾਬਕ, ਮੁਲਤਵੀ ਕੀਤੀਆਂ ਪ੍ਰੀਖਿਆਵਾਂ ਹੁਣ 20 ਜੂਨ 2025 ਨੂੰ ਹੋਣਗੀਆਂ।

ਨਵੀਂ ਡੇਟਸ਼ੀਟ ਯੂਨੀਵਰਸਿਟੀ ਦੀ ਅਧਿਕਾਰਿਕ ਵੈੱਬਸਾਈਟ ‘ਤੇ ਜਲਦੀ ਉਪਲਬਧ ਕਰਵਾਈ ਜਾਵੇਗੀ। ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਵੈੱਬਸਾਈਟ ‘ਤੇ ਨਜ਼ਰ ਬਣਾਈ ਰੱਖਣ।

LEAVE A REPLY

Please enter your comment!
Please enter your name here