ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਨੇ ਆਪਣੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ ‘ਸਰਦਾਰਜੀ 3’ ਦਾ ਮੋਸ਼ਨ ਪੋਸਟਰ ਰਿਲੀਜ਼ ਕਰ ਦਿੱਤਾ ਹੈ। ਪੋਸਟਰ ਵਿੱਚ ਦਿਲਜੀਤ ਇੱਕ ਜ਼ਬਰਦਸਤ ਅੰਦਾਜ਼ ਵਿੱਚ ਦਿਖਾਈ ਦੇ ਰਹੇ ਹਨ, ਜਿੱਥੇ ਉਨ੍ਹਾਂ ਦੇ ਆਲੇ-ਦੁਆਲੇ ਬਹੁਤ ਸਾਰੀਆਂ ਔਰਤਾਂ ਘੁੰਡ ‘ਚ ਨਜ਼ਰ ਆ ਰਹੀਆਂ ਹਨ।
ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ‘ਤੇ ਫਿਲਮ ਬਾਰੇ ਇੱਕ ਕੈਪਸ਼ਨ ਲਿਖਿਆ, “ਇਸ ਵਾਰ ਡਰ, ਪਿਆਰ ਅਤੇ ਹਾਸੇ ਦਾ ਤੜਕਾ ਲੈ ਕੇ ਆ ਰਹੇ ਹਨ ਜੱਗੀ ਜੀ !” ਦਿਲਜੀਤ ਨੇ ਇਹ ਵੀ ਲਿਖਿਆ, “ਸਰਦਾਰ ਜੀ ਵਾਪਸ ਆ ਗਿਆ ਹੈ, ਤਿੰਨ ਗੁਣਾ ਮਜ਼ੇ ਨਾਲ।”
ਦੱਸ ਦਈਏ ਕਿ ਫਿਲਮ ਵਿੱਚ ਨੀਰੂ ਬਾਜਵਾ ਅਤੇ ਮਾਨਵ ਵਿਜ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਸ ਤੋਂ ਪਹਿਲਾ ਪਹਿਲੀ ‘ਸਰਦਾਰਜੀ’ ਫਿਲਮ 2015 ਵਿੱਚ ਰਿਲੀਜ਼ ਹੋਈ ਸੀ, ਜਿਸਦਾ ਨਿਰਦੇਸ਼ਨ ਰੋਹਿਤ ਜੁਗਰਾਜ ਨੇ ਕੀਤਾ ਸੀ। ਇਸਦਾ ਸੀਕਵਲ 2016 ਵਿੱਚ ਰਿਲੀਜ਼ ਹੋਇਆ ਸੀ। ਜਿਸਦਾ ਨਿਰਦੇਸ਼ਨ ਵੀ ਰੋਹਿਤ ਜੁਗਰਾਜ ਨੇ ਕੀਤਾ ਸੀ। ਇਸ ਵਾਰ ਯਾਨੀ ਤੀਜੀ ਫਿਲਮ ਦਾ ਨਿਰਦੇਸ਼ਨ ਅਮਰ ਹੁੰਦਲ ਨੇ ਕੀਤਾ ਹੈ। ਇਹ ਫਿਲਮ 27 ਜੂਨ 2025 ਨੂੰ ਰਿਲੀਜ਼ ਹੋਵੇਗੀ।